ਮੈਂ ਜਿਨ੍ਹਾਂ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਉਨ੍ਹਾਂ 'ਚ ਆਰਚਰ ਦੀ ਰਫ਼ਤਾਰ ਸਭ ਤੋਂ ਜ਼ਿਆਦਾ : ਮੋਇਨ ਅਲੀ
Saturday, Jun 01, 2019 - 02:09 PM (IST)

ਸਪੋਰਟਸ ਡੈਸਕ— ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਮੋਈਨ ਅਲੀ ਨੇ ਟੀਮ ਦੇ ਸਾਥੀ ਜੋਫਰਾ ਆਰਚਰ ਦੀ ਤਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜਿੰਨੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਉਨ੍ਹਾਂ 'ਚ ਜੋਫਰਾ ਆਰਚਰ ਦੀ ਰਫ਼ਤਾਰ ਸਭ ਤੋਂ ਜ਼ਿਆਦਾ ਹੈ ਤੇ ਉਹ 'ਚੰਗੇ ਬੱਲੇਬਾਜ਼ਾਂ ਨੂੰ ਵੀ ਕੁਝ ਵੱਖ ਕਰਨ ਲਈ ਮਜਬੂਰ ਕਰਦੇ ਹਨ। ਆਰਚਰ ਨੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਇੰਗਲੈਂਡ ਦੀ ਟੀਮ 'ਚ ਜਗ੍ਹਾ ਬਣਾਈ ਤੇ ਵੀਰਵਾਰ ਨੂੰ ਟੂਰਨਾਮੈਂਟ 'ਚ ਸ਼ੁਰੁਆਤੀ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਕਰੀਅਰ 'ਚ ਸਿਰਫ ਤਿੰਨ ਵਨ-ਡੇ ਮੈਚ ਖੇਡੇ ਹਨ ।
ਦੱਖਣ ਅਫਰੀਕਾ ਦੇ ਖਿਲਾਫ ਇਸ ਮੁਕਾਬਲੇ 'ਚ ਉਨ੍ਹਾਂ ਦੀ ਗੇਂਦਬਾਜ਼ੀ ਦੀ ਰਫ਼ਤਾਰ 94 ਮੀਲ ਪ੍ਰਤੀ ਘੰਟੇ ਤੱਕ ਪਹੁੰਚੀ ਤੇ ਉਨ੍ਹਾਂ ਨੇ ਏਡਿਨ ਮਾਰਕਰਾਮ, ਕਪਤਾਨ ਫਾਫ ਡੂ ਪਲੇਸਿਸ ਤੇ ਰਾਸੀ ਵਾਨ ਡਰ ਦੁਸੇਨ ਦੀ ਵਿਕੇਟ ਚੱਟਕਾਈ। ਆਰਚਰ ਦੀ ਤੇਜ਼ੀ ਨਾਲ ਉੱਠਦੀ ਗੇਂਦ ਪਹਿਲਾਂ ਹਾਸ਼ਿਮ ਅਮਲੇ ਦੇ ਹੈਲਮੈਟ ਨਾਲ ਲੱਗੀ ਤੇ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ।ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਇੰਗਲੈਂਡ ਨੇ ਦੱਖਣ ਅਫਰੀਕਾ ਨੂੰ 207 ਦੌੜਾਂ 'ਤੇ ਸਮੇਟ ਕਰ 104 ਦੌੜਾਂ ਨਾਲ ਜਿੱਤ ਦਰਜ ਕੀਤੀ। ਅਲੀ ਨੇ ਕਿਹਾ, '' ਜੋਫਰਾ ਸ਼ਾਨਦਾਰ ਗੇਂਦਬਾਜ਼ ਹੈ । ਉਹ ਚੰਗੇ ਬੱਲੇਬਾਜ਼ਾਂ ਨੂੰ ਵੀ ਕੁਝ ਵੱਖ ਕਰਨ 'ਤੇ ਮਜਬੂਰ ਕਰਦੇ ਹਨ। ਮੈਂ ਜਿਨ੍ਹਾਂ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ ਉਸ 'ਚ ਉਹ ਸਭ ਤੋਂ ਤੇਜ਼ ਗੇਂਦਬਾਜ਼ ਹੈ।