ਟੈਸਟ ਕ੍ਰਿਕਟ 'ਚ ਜਰਸੀ 'ਤੇ ਨੰਬਰ ਤੇ ਨਾਂ ਬਕਵਾਸ ਲੱਗ ਰਿਹੈ : ਲੀ
Friday, Aug 02, 2019 - 09:23 PM (IST)

ਮੈਲਬੋਰਨ— ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੂੰ ਆਈ. ਸੀ. ਸੀ. ਦੇ ਟੈਸਟ ਕ੍ਰਿਕਟ ਨੂੰ ਪ੍ਰਸਿੱਧ ਬਣਾਉਣ ਦੇ ਨਵੇਂ ਤਰੀਕੇ ਲੱਭਣ ਵਿਚ ਕੋਈ ਇਤਰਾਜ਼ ਨਹੀਂ ਹੈ ਪਰ ਉਸ ਦਾ ਕਹਿਣਾ ਹੈ ਕਿ ਸਫੈਦ ਰੰਗ ਦੀ ਜਰਸੀ 'ਤੇ ਨਾਂ ਅਤੇ ਨੰਬਰ ਬਕਵਾਸ ਲੱਗ ਰਹੇ ਹਨ। ਐਡਮ ਗਿਲਕ੍ਰਿਸਟ ਨੇ ਇਕ ਦਿਨ ਪਹਿਲਾਂ ਇਸ ਨਵੇਂ ਪ੍ਰਯੋਗ ਨੂੰ 'ਬੇਹੂਦਾ' ਕਰਾਰ ਦਿੱਤਾ ਸੀ।
Brett Lee isn't a fan - are you? 🤔 https://t.co/jVwCmpBFgm
— Test Match Special (@bbctms) August 2, 2019
ਸਾਲ ਦੇ ਸ਼ੁਰੂ ਵਿਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਟੈਸਟ ਖੇਡਣ ਵਾਲੇ ਦੇਸ਼ਾਂ ਨੂੰ ਆਪਣੇ ਖਿਡਾਰੀਆਂ ਦੀ ਜਰਸੀ 'ਤੇ ਨਾਂ ਅਤੇ ਨੰਬਰ ਲਿਖਣ ਦੀ ਮਨਜ਼ੂਰੀ ਦਿੱਤੀ ਸੀ। ਇਸ ਕਦਮ ਨੂੰ ਕਈਆਂ ਨੇ ਸਰਾਹਾ ਤਾਂ ਕਈ ਇਸ ਤੋਂ ਪ੍ਰਭਾਵਿਤ ਨਹੀਂ ਦਿਖੇ। ਲੀ ਨੇ ਟਵੀਟ ਕੀਤਾ ਕਿ ਇਹ ਕਿੰਨਾ ਉਪਯੋਗੀ ਹੈ, ਮੈਂ ਟੈਸਟ ਕ੍ਰਿਕਟ 'ਚ ਖਿਡਾਰੀਆਂ ਦੀ ਜਰਸੀ 'ਤੇ ਨੰਬਰ ਤੇ ਨਾਂ ਲਿਖਣ ਦੇ ਵਿਰੁੱਧ ਹਾਂ। ਮੈਨੂੰ ਲੱਗਦਾ ਹੈ ਕਿ ਇਹ 'ਬੇਹੂਦਾ' ਦਿਖ ਰਿਹਾ ਹੈ।