ਰਿਪੋਰਟ : ਵਿੰਡੀਜ਼ ਦੇ ਵਿਰੁੱਧ ਸੀਰੀਜ਼ 'ਚ ਨਹੀਂ ਖੇਡ ਸਕਣਗੇ ਬੁਮਰਾਹ, ਇਹ ਹੈ ਵਜ੍ਹਾ

Wednesday, Jan 26, 2022 - 08:58 PM (IST)

ਰਿਪੋਰਟ : ਵਿੰਡੀਜ਼ ਦੇ ਵਿਰੁੱਧ ਸੀਰੀਜ਼ 'ਚ ਨਹੀਂ ਖੇਡ ਸਕਣਗੇ ਬੁਮਰਾਹ, ਇਹ ਹੈ ਵਜ੍ਹਾ

ਨਵੀਂ ਦਿੱਲੀ- 6 ਫਰਵਰੀ ਤੋਂ ਵਿੰਡੀਜ਼ ਵਿਰੁੱਧ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪਹਿਲਾਂ ਖ਼ਬਰ ਸੀ ਕਿ ਰਵੀਚੰਦਰਨ ਅਸ਼ਵਿਨ ਨੂੰ ਵਿੰਡੀਜ਼ ਦੇ ਵਿਰੁੱਧ ਸੀਰੀਜ਼ ਤੋਂ ਆਰਾਮ ਦਿੱਤਾ ਜਾ ਸਕਦਾ ਹੈ ਪਰ ਹੁਣ ਨਵੀਂ ਅਪਡੇਟ ਆਈ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਰਕਲੋਡ ਮੈਨੇਜਮੈਂਟ ਦੇ ਚੱਲਦੇ ਇਸ ਸੀਰੀਜ਼ ਵਿਚ ਮੌਕਾ ਨਹੀਂ ਦਿੱਤਾ ਜਾਵੇਗਾ। ਹਾਲਾਂਕਿ ਭਾਰਤੀ ਟੀਮ ਦੇ ਲਈ ਇਸ ਵਿਚ ਇਕ ਰਾਹਤ ਦੀ ਖਬਰ ਵੀ ਹੈ ਕਿ ਰੋਹਿਤ ਸ਼ਰਮਾ ਨੇ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ

PunjabKesari
ਬੀ. ਸੀ. ਸੀ. ਆਈ. ਦੇ ਇਕ ਸੂਤਰ ਦਾ ਕਹਿਣਾ ਹੈ ਕਿ ਜਸਪ੍ਰੀਤ ਬੁਮਰਾਹ ਲਗਾਤਾਰ ਖੇਡ ਰਹੇ ਹਾਂ ਇਸ ਲਈ ਉਸਦੇ ਕਾਰਜ ਪ੍ਰੂਬੰਧ ਨੂੰ ਦੇਖਦੇ ਹੋਏ ਉਸ ਨੂੰ ਆਰਾਮ ਦਿੱਤਾ ਜਾਣਾ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਵਿਰੁੱਧ ਸਾਰੇ ਟੈਸਟ ਤੇ ਵਨ ਡੇ ਮੈਚਾਂ ਵਿਚ ਹਿੱਸਾ ਲਿਆ, ਇਸ ਲਈ ਉਸ ਨੂੰ ਬ੍ਰੇਕ ਦੇਣਾ ਜ਼ਰੂਰੀ ਹੈ।

PunjabKesari
ਬੀ. ਸੀ. ਸੀ. ਆਈ. ਸੂਤਰ ਨੇ ਰੋਹਿਤ ਸ਼ਰਮਾ ਦੀ ਫਿੱਟਨੈਸ 'ਤੇ ਵੀ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਫਿੱਟ ਹੈ ਅਤੇ ਵਾਪਸੀ ਦੇ ਲਈ ਤਿਆਰ ਹੈ। ਕੋਹਲੀ ਦੇ ਟੀ-20 ਕਪਤਾਨੀ ਤੋਂ ਅਸਤੀਫਾ ਦੇਣ ਤੋਂ ਬਾਅਦ ਤੇ ਉਸ ਨੂੰ ਵਨ ਡੇ ਦੀ ਭੂਮਿਕਾ ਤੋਂ ਹਟਾ ਦਿੱਤਾ ਗਿਆ ਸੀ। ਰੋਹਿਤ ਨੂੰ ਸਫੇਦ ਗੇਂਦ ਦੇ ਸਵਰੂਪਾਂ ਵਿਚ ਕਪਤਾਨੀ ਦੀ ਭੂਮਿਕਾ ਸੌਂਪੀ ਗਈ ਸੀ। ਹੁਣ ਕਿਉਂਕਿ ਵਿਰਾਟ ਟੈਸਟ ਟੀਮ ਦੀ ਕਪਤਾਨੀ ਛੱਡ ਚੁੱਕੇ ਹਨ, ਅਜਿਹੇ ਵਿਚ ਰੋਹਿਤ ਟੀਮ ਦੀ ਕਪਤਾਨ ਸੰਭਾਲਣ ਦੇ ਲਈ ਤਿਆਰ ਹਨ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਦੱਸ ਦੇਈਏ ਕਿ ਭਾਰਤ ਤੇ ਵੈਸਟਇੰਡੀਜ਼ ਦੇ ਵਿਚਾਲੇ ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਨੀਵਾਰ ਨੂੰ ਵੈਸਟਇੰਡੀਜ਼ ਦੇ ਆਗਾਮੀ ਭਾਰਤ ਦੌਰੇ ਦੇ ਲਈ ਸਥਾਨਾਂ ਵਿਚ ਬਦਲਾਅ ਦਾ ਐਲਾਨ ਕੀਤਾ ਸੀ। ਤਿੰਨ ਵਨ ਡੇ ਹੁਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅ ਵਿਚ ਖੇਡੇ ਜਾਣਗੇ ਤੇ ਜਦਕਿ ਤਿੰਨ ਟੀ-20 ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡੇ ਜਾਣਗੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News