B''Day Spcl : ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਆਪਣਾ ਮੁਰੀਦ ਬਣਾ ਰਿਹੈ ਬੁਮਰਾਹ

12/6/2019 4:31:34 PM

ਨਵੀਂ ਦਿੱਲੀ— ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਦੁਨੀਆ ਦੇ ਧਾਕੜ ਬੱਲੇਬਾਜ਼ਾਂ ਦੀਆਂ ਗਿੱਲੀਆਂ ਉਡਾਉਣ ਵਾਲੇ ਟੀਮ ਇੰਡੀਆ ਦੇ ਮਸ਼ਹੂਰ ਖਿਡਾਰੀ ਜਸਪ੍ਰੀਤ ਬੁਮਰਾਹ ਅੱਜ ਆਪਣਾ 26ਵਾਂ ਜਨਮ ਦਿਨ ਮਨਾ ਰਹੇ ਹਨ। ਜਸਪ੍ਰੀਤ ਬੁਮਰਾਹ ਦਾ ਜਨਮ 6 ਦਸੰਬਰ 1993 'ਚ ਹੋਇਆ ਸੀ। ਜਸਪ੍ਰੀਤ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਦੇਖ ਕ੍ਰਿਕਟ ਪ੍ਰਸ਼ੰਸਕÎਾਂ ਉਨ੍ਹਾਂ ਦੇ ਮੁਰੀਦ ਹੋ ਗਏ ਹਨ। ਜਸਪ੍ਰੀਤ ਬੁਮਰਾਹ ਨੇ ਆਪਣਾ ਪਹਿਲਾ ਵਨ-ਡੇ ਮੈਚ 23 ਜਨਵਰੀ 2016 ਨੂੰ ਆਸਟਰੇਲੀਆ ਖਿਲਾਫ ਖੇਡਿਆ। ਉਦੋਂ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਮਿਲ ਕੇ ਭਾਰਤ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੇ ਸਨ ਪਰ ਸਮਿਥ ਨੂੰ ਆਊਟ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਬੁਮਰਾਹ ਹੀ ਸੀ। ਹਾਂਜੀ, ਤਾਂ ਆਓ ਅਸੀਂ ਤੁਹਾਨੂੰ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੇ ਬਾਰੇ 'ਚ ਕੁਝ ਖਾਸ ਗੱਲਾਂ ਤੋਂ ਜਾਣੂੰ ਕਰਵਾਉਣ ਜਾ ਰਹੇ ਹਾਂ।
PunjabKesari
ਪਹਿਲੇ ਦਰਜੇ ਦੇ ਕ੍ਰਿਕਟ 'ਚ ਪ੍ਰਦਰਸ਼ਨ
ਜੇਕਰ ਬੁਮਰਾਹ ਦੇ ਪਹਿਲੇ ਦਰਜੇ ਦੇ ਕ੍ਰਿਕਟ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਉਹ ਕਾਫੀ ਪ੍ਰਭਾਵਿਤ ਕਰਨ ਵਾਲੇ ਹਨ। ਬੁਮਰਾਹ ਨੇ ਅਜੇ ਤਕ 26 ਮੈਚਾਂ 'ਚ 25.53 ਦੇ ਬਿਹਤਰੀਨ ਗੇਂਦਬਾਜ਼ੀ ਔਸਤ ਨਾਲ 89 ਵਿਕਟਾਂ ਹਾਸਲ ਕੀਤੀਆਂ ਜਿਸ 'ਚ 6 ਵਾਰ ਪਾਰੀ 'ਚ 5 ਵਿਕਟਾਂ ਸ਼ਾਮਲ ਹਨ। ਭਾਰਤੀ ਪਰਿਸਥਿਤੀ 'ਚ ਕਿਸੇ ਵੀ ਤੇਜ਼ ਗੇਂਦਬਾਜ਼ ਲਈ ਅਜਿਹਾ ਪ੍ਰਦਰਸ਼ਨ ਉਸ ਦੀ ਪ੍ਰਤਿਭਾ ਦੀ ਝਲਕ ਦਿਖਾਉਂਦਾ ਹੈ।
PunjabKesari
ਯਾਰਕਰ ਕਿੰਗ ਨਾਲ ਮਸ਼ਹੂਰ
ਬੁਮਰਾਹ ਨੇ 2017 'ਚ ਅਜੇ ਤਕ ਵਨ-ਡੇ ਕ੍ਰਿਕਟ 'ਚ 35 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਫਿਲਹਾਲ ਉਹ ਇਸ ਫਾਰਮੈਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਇਸ ਸਾਲ ਚੌਥੇ ਸਥਾਨ 'ਤੇ ਹਨ। ਬੁਮਰਾਹ ਦੀ ਖਾਸੀਅਤ ਹੈ ਉਸ ਦੀ ਰਫਤਾਰ ਦੇ ਨਾਲ ਸੱਜੇ ਹੱਥ ਦੇ ਬੱਲੇਬਾਜ਼ ਲਈ ਇਨਸਵਿੰਗ ਗੇਂਦ ਅਤੇ ਸਵਿੰਗ ਐਕਸ਼ਨ ਨਾਲ ਕਰਾਈ ਤੇਜ਼ ਯਾਰਕਰ। ਦੱਖਣੀ ਅਫਰੀਕੀ ਟੀਮ 'ਚ ਕਈ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਬੁਮਰਾਹ ਉਨ੍ਹਾਂ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ। ਅਗਲੇ ਮਹੀਨੇ ਦੀ 5 ਤਰੀਕ ਤੋਂ ਕੇਪਟਾਊਨ ਤੋਂ ਸ਼ੁਰੂ ਹੋ ਰਹੀ ਦੱਖਣੀ ਅਫਰੀਕਾ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਬੁਮਰਾਹ ਨੂੰ 17 ਮੈਂਬਰੀ ਦਲ ਦਾ ਹਿੱਸਾ ਬਣਾਇਆ ਗਿਆ ਹੈ।
PunjabKesari
ਬੁਮਰਾਹ ਦੇ ਕ੍ਰਿਕਟ ਕਰੀਅਰ 'ਤੇ ਇਕ ਨਜ਼ਰ
ਜਨਵਰੀ 2016 'ਚ ਆਸਟਰੇਲੀਆ ਖਿਲਾਫ ਬੁਮਰਾਹ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ ਸੀ। 42 ਟੀ-20 ਖੇਡ ਚੁੱਕੇ ਇਸ ਗੇਂਦਬਾਜ਼ ਨੇ ਅਜੇ ਤਕ ਕੁਲ 51 ਵਿਕਟਾਂ ਹਾਸਲ ਕੀਤੀਆਂ ਹਨ। 58 ਵਨ-ਡੇ ਮੈਚ 'ਚ ਬੁਮਰਾਹ ਨੇ ਕੁਲ 103 ਵਿਕਟਾਂ ਲਈਆਂ ਹਨ। ਸਿਰਫ 12 ਟੈਸਟ ਮੈਚ ਖੇਡ ਕੇ ਬੁਮਰਾਹ ਨੇ 62 ਵਿਕਟਾਂ ਹਾਸਲ ਕੀਤੀਆਂ ਹਨ।


Tarsem Singh

Edited By Tarsem Singh