ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ’ਚ ਜਸਪ੍ਰੀਤ ਬੁਮਰਾਹ ਨੇ ਆਪਣੇ ਨਾਮ ਕੀਤਾ ਅਨੋਖਾ ਰਿਕਾਰਡ

Friday, Feb 05, 2021 - 03:48 PM (IST)

ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ’ਚ ਜਸਪ੍ਰੀਤ ਬੁਮਰਾਹ ਨੇ ਆਪਣੇ ਨਾਮ ਕੀਤਾ ਅਨੋਖਾ ਰਿਕਾਰਡ

ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਮੈਦਾਨ ’ਤੇ ਕਦਮ ਰੱਖਦੇ ਹੀ ਇਕ ਅਨੋਖਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਬੁਮਰਾਹ ਨੇ 17 ਟੈਸਟ ਮੈਚ ਖੇਡਣ ਦੇ ਬਾਅਦ ਭਾਰਤ ਵਿਚ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਹੈ ਅਤੇ ਇਸ ਮਾਮਲੇ ਵਿਚ ਉਨ੍ਹਾਂ ਨੇ ਜਵਾਗਲ ਸ਼੍ਰੀਨਾਥ ਅਤੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਬੁਮਰਾਹ ਦੇ ਨਾਮ ਹੁਣ ਸਭ ਤੋਂ ਜ਼ਿਆਦਾ ਟੈਸਟ ਖੇਡਣ ਬਾਅਦ ਭਾਰਤ ਵਿਚ ਆਪਣਾ ਪਹਿਲਾ ਟੈਸਟ ਖੇਡਣ ਦਾ ਰਿਕਾਰਡ ਦਰਜ ਹੋ ਗਿਆ ਹੈ।

ਇਹ ਵੀ ਪੜ੍ਹੋ: ਰੋਹਿਤ ਸ਼ਰਮਾ ’ਤੇ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ’ਤੇ ਭੜਕੀ ਕੰਗਨਾ, ਟਵਿਟਰ ਨੂੰ ਕਿਹਾ 'ਚੀਨ ਦੀ ਕਠਪੁਤਲੀ'

ਬੁਮਰਾਹ ਨੇ ਇਸ ਮਾਮਲੇ ਵਿਚ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਅਤੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਸ਼੍ਰੀਨਾਥ ਨੇ ਵਿਦੇਸ਼ ਵਿਚ 12 ਟੈਸਟ ਖੇਡਣ ਦੇ ਬਾਅਦ ਭਾਰਤ ਵਿਚ ਆਪਣਾ ਪਹਿਲਾ ਟੈਸਟ ਖੇਡਿਆ ਸੀ। ਸ਼੍ਰੀਨਾਥ ਦੇ ਬਾਅਦ ਸਾਬਕਾ ਤੇਜ਼ ਗੇਂਦਬਾਜ਼ ਆ.ਪੀ. ਸਿੰਘ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ 11 ਟੈਸਟ ਦੇ ਬਾਅਦ ਭਾਰਤ ਵਿਚ ਕੋਈ ਟੈਸਟ ਖੇਡਿਆ ਸੀ। ਜਦੋਂਕਿ ਚੌਥੇ ਨੰਬਰ ’ਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਆਉਂਦੇ ਹਨ, ਜਿਨ੍ਹਾਂ ਨੇ ਬਾਹਰ 10 ਟੈਸਟ ਖੇਡਣ ਦੇ ਬਾਅਦ ਭਾਰਤ ਦੀ ਧਰਤੀ ’ਤੇ ਕੋਈ ਟੈਸਟ ਖੇਡਿਆ ਸੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ ’ਚ ਆਏ ਕ੍ਰਿਕਟਰ ਇਰਫਾਨ ਪਠਾਨ, ਯਾਦ ਦਿਵਾਇਆ ਇਹ ਕਿੱਸਾ

ਜਸਪ੍ਰੀਤ ਬੁਮਰਾਹ ਇਸ ਸਮੇਂ ਇੰਗਲੈਂਡ ਖ਼ਿਲਾਫ਼ ਚੱਲ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ ਵਿਚ ਭਾਰਤੀ ਟੀਮ ਦਾ ਹਿੱਸਾ ਹਨ। ਕੋਰੋਨਾ ਕਾਲ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਆਪਣੀ ਧਰਤੀ ’ਤੇ ਕੋਈ ਟੈਸਟ ਮੈਚ ਖੇਡ ਰਹੀ ਹੈ। 

ਇਹ ਵੀ ਪੜ੍ਹੋ: ਗੌਹਰ ਖਾਨ ਨੇ ਵੀ ਕਿਸਾਨਾਂ ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਰਿਹਾਨਾ ਅਤੇ ਗ੍ਰੇਟਾ ਦੇ ਵਿਰੋਧੀਆਂ ’ਤੇ ਲਾਏ ਤਵੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News