ਜਮਸ਼ੇਦਪੁਰ FC ਨੇ ਖਾਲਿਦ ਜਮੀਲ ਨੂੰ ਮੁੱਖ ਕੋਚ ਕੀਤਾ ਨਿਯੁਕਤ
Sunday, Dec 31, 2023 - 07:20 PM (IST)

ਜਮਸ਼ੇਦਪੁਰ- ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੀ ਟੀਮ ਜਮਸ਼ੇਦਪੁਰ ਐੱਫਸੀ ਨੇ ਏਐੱਫਸੀ ਪ੍ਰੋ ਲਾਇਸੈਂਸ ਧਾਰਕ ਖਾਲਿਦ ਜਮੀਲ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਫੁੱਟਬਾਲ ਕਲੱਬ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਜਮੀਲ ਨੂੰ ਸਕਾਟ ਕੂਪਰ ਦੀ ਥਾਂ 'ਤੇ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕੁਝ ਅਣਸੁਖਾਵੇਂ ਹਾਲਾਤਾਂ ਕਾਰਨ ਅਹੁਦੇ 'ਤੇ ਬਣੇ ਰਹਿਣ ਤੋਂ ਅਸਮਰੱਥਾ ਪ੍ਰਗਟਾਈ ਸੀ।
ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਕਲੱਬ ਦੇ ਬਿਆਨ ਮੁਤਾਬਕ ਜਮੀਲ ਜਨਵਰੀ 'ਚ ਹੋਣ ਵਾਲੇ ਕਲਿੰਗਾ ਸੁਪਰ ਕੱਪ ਤੋਂ ਇਸ ਫੁੱਟਬਾਲ ਟੀਮ ਦੇ ਨਾਲ ਆਪਣਾ ਸਫਰ ਸ਼ੁਰੂ ਕਰਨਗੇ ਅਤੇ ਇਸ ਤੋਂ ਬਾਅਦ ਉਹ ਆਈਐੱਸਐੱਲ ਦੇ ਬਾਕੀ ਸੀਜ਼ਨ ਲਈ ਟੀਮ ਦੇ ਮੁੱਖ ਕੋਚ ਬਣੇ ਰਹਿਣਗੇ। ਜਮਸ਼ੇਦਪੁਰ ਐੱਫਸੀ ਦੇ ਸੀਈਓ ਮੁਕੁਲ ਚੌਧਰੀ ਨੇ ਕਿਹਾ, "ਸਾਡੇ ਕੋਲ ਬਾਕੀ ਰਹਿੰਦੇ ਕਲਿੰਗਾ ਸੁਪਰ ਕੱਪ ਅਤੇ ਆਈਐੱਸਐੱਲ ਮੈਚਾਂ ਵਿੱਚ ਕਰਨ ਲਈ ਬਹੁਤ ਸਾਰਾ ਕੰਮ ਹੈ ਅਤੇ ਇਸ ਲਈ ਸਾਡਾ ਮੰਨਣਾ ਹੈ ਕਿ ਉਸ ਕੋਲ ਸਾਡੀ ਟੀਮ ਨੂੰ ਅਗਲੇ ਮੈਚ ਤੋਂ ਅੱਗੇ ਵਧਾਉਣ ਲਈ ਭਾਰਤੀ ਫੁੱਟਬਾਲ ਦੀ ਕਾਫੀ ਸਮਝ ਅਤੇ ਅਨੁਭਵ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।