ਜੈਪੁਰ ਦੀ ਖੁਸ਼ੀ ਨੇ ਮਹਿਲਾ ਪ੍ਰੋ ਗੋਲਫ ਟੂਰ ਦੇ 15ਵੇਂ ਤੇ ਆਖਰੀ ਪੜਾਅ ''ਚ ਜਿੱਤਿਆ ਪਹਿਲਾ ਖਿਤਾਬ

Friday, Dec 17, 2021 - 08:59 PM (IST)

ਜੈਪੁਰ ਦੀ ਖੁਸ਼ੀ ਨੇ ਮਹਿਲਾ ਪ੍ਰੋ ਗੋਲਫ ਟੂਰ ਦੇ 15ਵੇਂ ਤੇ ਆਖਰੀ ਪੜਾਅ ''ਚ ਜਿੱਤਿਆ ਪਹਿਲਾ ਖਿਤਾਬ

ਕੋਲਕਾਤਾ- ਜੈਪੁਰ ਦੀ ਗੋਲਫਰ ਖੁਸ਼ੀ ਖਾਨਿਜਾਉ ਨੇ ਰਾਇਲ ਕਲਕੱਤਾ ਗੋਲਫ ਕਲੱਬ ਵਿਚ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 15ਵੇਂ ਅਤੇ ਆਖਰੀ ਪੜਾਅ ਵਿਚ ਪਹਿਲੀ ਵਾਰ ਖਿਤਾਬ ਜਿੱਤਿਆ। ਖੁਸ਼ੀ 2021 ਵਿਚ ਜਾਹਨਵੀ ਬਖਸ਼ੀ ਤੋਂ ਬਾਅਦ ਪਹਿਲੀ ਵਾਰ ਖਿਤਾਬ ਜਿੱਤਣ ਵਾਲੀ ਪੰਜਵੀਂ ਗੋਲਫਰ ਬਣੀ ਹੈ। ਇਸ ਤੋਂ ਪਹਿਲਾਂ ਸਹਿਰ ਅਟਵਾਲ, ਅਖਮੇਹਰ ਪਰਦੇਸੀ ਤੇ ਪੇਸ਼ੇਵਰ ਅਵਨੀ ਪ੍ਰਸ਼ਾਂਤ ਨੇ ਜਿੱਤ ਦਰਜ ਕੀਤੀ ਸੀ।

ਇਹ ਖ਼ਬਰ ਪੜ੍ਹੋ- ਡੇ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਲਾਬੁਸ਼ੇਨ, ਇਸ ਖਿਡਾਰੀ ਨੂੰ ਛੱਡਿਆ ਪਿੱਛੇ


ਖੁਸ਼ੀ, ਜਿਨ੍ਹਾਂ ਨੇ ਆਪਣਾ ਜ਼ਿਆਦਾਤਰ ਸ਼ੁਰੂਆਤੀ ਗੋਲਫ ਜੈਪੁਰ ਦੇ ਰਾਮ ਬਾਗ ਗੋਲਫ ਕਲੱਬ ਵਿਚ ਸਿੱਖਿਆ, ਆਖਰੀ ਚਾਰ ਹੋਲ ਵਿਚ ਤਿੰਨ ਬਰਡੀ ਦੇ ਦਮ 'ਤੇ 72 ਦਾ ਸ਼ਾਨਦਾਰ ਸਕੋਰ ਬਣਾਇਆ। ਇਸ ਦੌਰਾਨ ਉਨ੍ਹਾਂ ਨੇ 16ਵੇਂ ਹੋਲ ਵਿਚ ਇਕ ਬੋਗੀ ਵੀ ਮਾਰੀ। ਉਸਦਾ 72 ਦਾ ਕਾਰਡ ਦਿਨ ਦਾ ਸਭ ਤੋਂ ਵਧੀਆ ਸਕੋਰ ਰਿਹਾ। ਇਸਦੀ ਬਦੌਲਤ ਉਸਦਾ ਕੁੱਲ 229 ਦਾ ਸਕੋਰ ਰਿਹਾ, ਜੋ ਪੇਸ਼ੇਵਰ ਸਮ੍ਰਿਤੀ ਭਾਰਗਵ (77), ਸ਼ਵੇਤਾ ਮਾਨਸਿੰਘ (77) ਤੇ ਓਵਰਨਾਈਟ ਲੀਡਰ ਸਹਿਰ ਅਟਵਾਲ (80) ਦੀ ਤਿਕੜੀ ਤੋਂ ਬਿਹਤਰ ਸੀ।

ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 17/2


ਜ਼ਿਕਰਯੋਗ ਹੈ ਕਿ 21 ਸਾਲਾ ਖੁਸ਼ੀ 2018 ਵਿਚ ਪੇਸ਼ੇਵਰ ਗੋਲਫਰ ਬਣੀ ਸੀ ਤੇ ਇਸ ਸਾਲ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਆਇਆ ਸੀ। 2018 ਵਿਚ ਹੈਦਰਾਬਾਦ ਦੇ ਬੋਲਡਰ ਹਿਲਸ ਵਿਚ ਉਹ ਅਮਨਦੀਪ ਦ੍ਰਾਲ ਤੋਂ ਪਿੱਛੇ ਤਵੇਸਾ ਮਲਿਕ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੀ ਸੀ। ਪੇਸ਼ੇਵਰ ਖਿਡਾਰੀ ਦੇ ਤੌਰ 'ਤੇ ਪਹਿਲੇ ਸਾਲ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਉਸ ਨੂੰ 'ਰੂਕੀ ਆਫ ਦਿ ਈਅਰ' ਵੀ ਚੁਣਿਆ ਗਿਆ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News