ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ‘ਪੰਜਾਬ ਰਤਨ’ ਪੁਰਸਕਾਰ ਨਾਲ ਸਨਮਾਨਿਤ

Tuesday, Feb 10, 2026 - 10:34 AM (IST)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ‘ਪੰਜਾਬ ਰਤਨ’ ਪੁਰਸਕਾਰ ਨਾਲ ਸਨਮਾਨਿਤ

ਅੰਮ੍ਰਿਤਸਰ (ਸੰਜੀਵ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੂੰ ਪੰਜਾਬ ਰਤਨ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਉਨ੍ਹਾਂ ਦੀ ਦੂਰਦਰਸ਼ੀ ਸੋਚ, ਵਿਚਾਰਕ ਗਹਿਰਾਈ, ਅਕਾਦਮਿਕ ਅਤੇ ਪ੍ਰਬੰਧਕੀ ਖੇਤਰ ਵਿਚ ਪਾਏ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਪ੍ਰਦਾਨ ਕੀਤਾ ਗਿਆ।

ਇਹ ਵੀ ਪੜ੍ਹੋ : CBSE ਬੋਰਡ ਪ੍ਰੀਖਿਆ 'ਚ ਸਹੀ ਜਵਾਬ ਲਿਖਣ ’ਤੇ ਵੀ ਮਿਲ ਸਕਦੈ ‘ਜ਼ੀਰੋ’! ਆਂਸਰ ਸ਼ੀਟ ਭਰਨ ਦਾ ਡਿਜੀਟਲ ਰੂਲ ਲਾਗੂ 

ਇਹ ਸਨਮਾਨ ਸਮਾਰੋਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਪਦਮ ਭੂਸ਼ਣ ਸਰਦਾਰਾ ਸਿੰਘ ਜੌਹਲ ਦੀ ਵਿਸ਼ੇਸ਼ ਮੌਜੂਦਗੀ ਵਿਚ ਕਰਵਾਇਆ ਗਿਆ, ਜਿਸ ਵਿੱਚ ਜੌਹਲ ਨੇ ਉਪ ਕੁਲਪਤੀ ਬਾਰੇ ਗੱਲ ਕਰਦਿਆਂ ਹੋਇਆਂ ਆਪਣੇ ਭਾਵ ਰੱਖੇ ਕਿ ਮੈਂ ਆਪਣੀ ਜਿੰਦਗੀ ਵਿੱਚ ਬਹੁਤ ਉਪ ਕੁਲਪਤੀ ਦੇਖੇ ਹਨ ਪਰ ਡਾ. ਕਰਮਜੀਤ ਸਿੰਘ ਸਾਰਿਆਂ ਤੋਂ ਵੱਖਰੇ ਹਨ ਜੋ ਇੰਨਾਂ ਦੀ ਸੋਚ ਵਿੱਚ ਨਿਮਰਤਾ ਅਤੇ ਸਹਿਜ ਹੈ, ਉਹ ਕਮਾਲ ਦਾ ਗੁਣ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਪ੍ਰੋ. ਕਰਮਜੀਤ ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਇਆ ਪਾਉਂਦਿਆਂ ਹੋਇਆਂ ਸਾਈਟੇਸ਼ਨ ਪੜ੍ਹੀ।


author

Sandeep Kumar

Content Editor

Related News