ਰਣਜੀ ਟਰਾਫੀ ਬਹਾਲ ਹੋਣ ’ਤੇ ਜੈ ਸ਼ਾਹ ਨੇ ਕਿਹਾ, ਪਰਦੇ ਦੇ ਪਿੱਛੇ ਕਾਫ਼ੀ ਕੰਮ ਹੋਇਆ
Thursday, Feb 17, 2022 - 09:30 PM (IST)
ਕੋਲਕਾਤਾ- ਰਣਜੀ ਟਰਾਫੀ ਨੇ ਇਕ ਸਾਲ ਦੇ ਬ੍ਰੇਕ ਦੇ ਬਾਅਦ ਵਾਪਸੀ ਕੀਤੀ ਤੇ ਟੂਰਨਾਮੈਂਟ ਦੇ ਪਹਿਲੇ ਦਿਨ ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ’ਚ ਲਾਲ ਗੇਂਦ ਦੇ ਇਸ ਟਾਪ ਘਰੇਲੂ ਮੁਕਾਬਲੇ ਦੇ ਪ੍ਰਬੰਧ ਲਈ ਕਾਫ਼ੀ ਕੋਸ਼ਿਸ਼ ਕੀਤੀ ਗਈ। ਦੇਸ਼ ਭਰ ਦੇ ਆਯੋਜਨ ਸਥਾਨਾਂ ’ਤੇ ਰਣਜੀ ਟਰਾਫੀ ਦਾ ਆਯੋਜਨ ਵੀਰਵਾਰ ਨੂੰ ਕੀਤਾ ਗਿਆ। ਸ਼ਾਹ ਨੇ ਟਵੀਟ ਕੀਤਾ, ‘‘ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਭਾਰਤੀ ਕ੍ਰਿਕਟ ਦੇ ਟਾਪ ਘਰੇਲੂ ਟੂਰਨਾਮੈਂਟ ਰਣਜੀ ਟਰਾਫੀ ਨੇ ਵਾਪਸੀ ਕੀਤੀ ਹੈ। ਸਾਡੇ ਪਹਿਲੀ ਸ਼੍ਰੇਣੀ ਕ੍ਰਿਕਟ ਨੂੰ ਵਾਪਸ ਪੱਟੜੀ ’ਤੇ ਲਿਆਉਣ ਲਈ ਪਰਦੇ ਦੇ ਪਿੱਛੇ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਹੁਣ ਸਮਾਂ ਆ ਗਿਆ ਹੈ ਕਿ ਲਾਲ ਗੇਂਦ ਦਾ ਕ੍ਰਿਕਟ ਆਕਰਸ਼ਣ ਬਣੇ। ਸਾਰਿਆਂ ਨੂੰ ਸ਼ੁੱਭਕਾਮਨਾਵਾਂ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਮਹਾਮਾਰੀ ਕਾਰਨ ਪਿਛਲੇ ਸਾਲ ਰਣਜੀ ਟਰਾਫੀ ਦਾ ਆਯੋਜਨ ਨਹੀਂ ਹੋ ਸਕਿਆ ਸੀ। ਟੂਰਨਾਮੈਂਟ ਦੀ ਸ਼ੁਰੂਆਤ ਪਹਿਲਾਂ 13 ਜਨਵਰੀ ਤੋਂ ਹੋਣੀ ਸੀ ਪਰ ਦੇਸ਼ ਭਰ ’ਚ ਮਹਾਮਾਰੀ ਦੀ ਤੀਜੀ ਲਹਿਰ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ । ਹੁਣ ਇਸ ਦਾ ਆਯੋਜਨ 2 ਪੜਾਅ ’ਚ ਹੋਵੇਗਾ। ਪਹਿਲਾਂ ਪੜਾਅ ਵੀਰਵਾਰ ਤੋਂ ਸ਼ੁਰੂ ਹੋਇਆ, ਜੋ 15 ਮਾਰਚ ਤੱਕ ਚੱਲੇਗਾ। ਇਸ ਟਾਪ ਘਰੇਲੂ ਮੁਕਾਬਲੇ ’ਚ ਇਸ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਬ੍ਰੇਕ ਹੋਵੇਗਾ ਤੇ 30 ਮਈ ਤੋਂ 26 ਜੂਨ ਤੱਕ ਦੁਬਾਰਾ ਇਸ ਦੇ ਮੁਕਾਬਲੇ ਖੇਡੇ ਜਾਣਗੇ। ਟੂਰਨਾਮੈਂਟ ’ਚ ਟੀਮ ਨੂੰ 8 ਏਲੀਟ ਤੇ ਇਕ ਪਲੇਟ ਗਰੁੱਪ ’ਚ ਵੰਡਿਆ ਗਿਆ ਹੈ। ਟੂਰਨਾਮੈਂਟ ਦਾ ਪ੍ਰਬੰਧ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ’ਚ ਹੋਵੇਗਾ।
ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।