ਜਡੇਜਾ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਨੂੰ ਦਿੱਤਾ ਗਿਫਟ, ਵਾਨ ਨੇ ਕਹੀ ਇਹ ਗੱਲ

Monday, Aug 30, 2021 - 09:29 PM (IST)

ਲੰਡਨ- ਇੰਗਲੈਂਡ ਦੀ ਟੀਮ ਨੇ ਭਾਰਤ ਨੂੰ ਤੀਜੇ ਟੈਸਟ ਮੈਚ ਵਿਚ ਹਰਾ ਦਿੱਤਾ ਹੈ ਅਤੇ 5 ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ 'ਤੇ ਹੈ। ਇੰਗਲੈਂਡ ਦੀ ਟੀਮ ਨੇ ਤੀਜੇ ਮੈਚ ਵਿਚ ਭਾਰਤ ਨੂੰ ਕਰਾਰੀ ਹਾਰ ਦਿੱਤੀ। ਮੈਚ ਤੋਂ ਬਾਅਦ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਨੂੰ ਭਾਰਤੀ ਟੀਮ ਦੀ ਜਰਸੀ ਦਿੱਤੀ। ਇਸ ਦੀ ਜਾਣਕਾਰੀ ਖੁਦ ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਕਮੇਂਟੇਟਰ ਮਾਈਕਲ ਵਾਨ ਨੇ ਦਿੱਤੀ ਹੈ। ਮਾਈਕਲ ਵਾਨ ਜਰਸੀ ਦੇਣ ਦੇ ਪਿੱਛੇ ਕਾਰਨ ਵੀ ਲੋਕਾਂ ਦੇ ਨਾਲ ਸ਼ੇਅਰ ਕੀਤਾ ਹੈ।

ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ

PunjabKesari
ਰਵਿੰਦਰ ਜਡੇਜਾ ਨੇ ਮਾਈਕਲ ਵਾਨ ਨੂੰ ਜੋ ਭਾਰਤੀ ਟੀਮ ਦੀ ਜਰਸੀ ਗਿਫਟ ਦੇ ਰੂਪ ਵਿਚ ਦਿੱਤੀ ਹੈ, ਉਸ ਜਰਸੀ ਵਿਚ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਦੇ ਦਸਤਖਤ ਹਨ। ਇਸ ਜਰਸੀ ਦੇ ਮਿਲਣ 'ਤੇ ਮਾਈਕਲ ਵਾਨ ਨੇ ਜਡੇਜਾ ਦਾ ਧੰਨਵਾਦ ਕੀਤਾ। ਮਾਈਕਲ ਵਾਨ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਕਿ- ਧੰਨਵਾਦ, ਰਵਿੰਦਰ ਜਡੇਜਾ। ਅਸੀਂ ਤੁਹਾਡੇ ਵਧੀਆ ਕੰਮ ਤੋਂ ਚੈਰਿਟੀ ਦੇ ਲਈ ਬਹੁਤ ਪੈਸੇ ਇਕੱਠੇ ਕਰ ਸਕਦੇ ਹਾਂ।

ਇਹ ਖ਼ਬਰ ਪੜ੍ਹੋ-  ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

PunjabKesari
ਰਵਿੰਦਰ ਜਡੇਜਾ ਇੰਗਲੈਂਡ ਦੇ ਵਿਰੁੱਧ ਟੈਸਟ ਸੀਰੀਜ਼ ਖੇਡ ਰਹੇ ਹਨ। 5 ਮੈਚਾਂ ਦੀ ਟੈਸਟ ਸੀਰੀਜ਼ 1-1 ਦੀ ਬਰਾਬਰੀ 'ਤੇ ਆ ਗਈ ਹੈ। ਤੀਜੇ ਟੈਸਟ ਮੈਚ ਵਿਚ ਜਡੇਜਾ ਨੂੰ ਸੱਟ ਲੱਗ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਇਸਦੀ ਜਾਣਕਾਰੀ ਖੁਦ ਰਵਿੰਦਰ ਜਡੇਜਾ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰਕੇ ਦਿੱਤੀ। ਜਡੇਜਾ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਰਹਿਣ ਦੇ ਲਈ ਵਧੀਆ ਜਗ੍ਹਾ ਨਹੀਂ ਹੈ ਇਹ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News