ਜੈਕ ਕੈਲਿਸ ਬਣੇ ਪਿਤਾ, ਟਵਿੱਟਰ ’ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

Thursday, Mar 12, 2020 - 05:11 PM (IST)

ਜੈਕ ਕੈਲਿਸ ਬਣੇ ਪਿਤਾ, ਟਵਿੱਟਰ ’ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਧਾਕੜ ਖਿਡਾਰੀ ਅਤੇ ਮਹਾਨ ਆਲਰਾਊਂਡਰ ਜੈਕ ਕੈਲਿਸ ਨੇ ਕ੍ਰਿਕਟ ਤੋਂ ਸੰਨਿਆਸ ਦੇ ਬਾਅਦ ਆਪਣੀ ਪ੍ਰੇਮਿਕਾ ਚਾਰਲੇਨ ਐਂਗੇਲਸ ਨਾਲ ਜਨਵਰੀ 2019 ’ਚ ਵਿਆਹ ਕਰ ਲਿਆ ਸੀ। ਉਦੋਂ ਤੋਂ ਇਹ ਦੋਵੇਂ ਆਪਣੀ ਜ਼ਿੰਦਗੀ ਆਰਾਮ ਨਾਲ ਬਿਤਾ ਰਹੇ ਹਨ। ਹਾਲ ਹੀ ’ਚ ਕੈਲਿਸ ਨੇ ਟਵਿੱਟਰ ’ਤੇ ਇਕ ਪੋਸਟ ਰਾਹੀਂ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਹੈ।

11 ਮਾਰਚ ਨੂੰ ਕੈਲਿਸ ਦੀ ਪਤਨੀ ਨੇ ਇਕ ਸੋਹਣੇ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦੀ ਤਸਵੀਰ ਖੁਦ ਕੈਲਿਸ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਲਿਖਿਆ ਕਿ ਦੁਨੀਆ ’ਚ ਤੁਹਾਡਾ ਸਵਾਗਤ ਹੈ ਜੋਸ਼ੁਆ ਹੇਨਰੀ ਕੈਲਿਸ। ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ। ਤੁਹਾਡਾ ਧੰਨਵਾਦ ਚਾਰਲੋਨ ਐਂਗੇਲਸ।

PunjabKesariਵਿਆਹ ਦੌਰਾਨ ਵਾਪਰਿਆ ਸੀ ਹਾਦਸਾ
ਜਿਸ ਜਗ੍ਹਾ ’ਤੇ ਕੈਲਿਸ ਨੇ ਵਿਆਹ ਕੀਤਾ ਸੀ ਉੱਥੇ ਪੋ੍ਰੋਗਰਾਮ ਤੋਂ ਪਹਿਲਾਂ ਅੱਗ ਲਗ ਗਈ ਸੀ। ਅੱਗ ਇੰਨੀ ਭਿਆਨਕ ਸੀ ਕਿ ਇਕ ਸਮੇਂ ਤਾਂ ਵਿਆਹ ਦੇ ਪੋਸਟਪੋਨ ਤਕ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ ਪਰ ਬਚਾਅ ਕਾਰਜ ਤੇਜ਼ ਹੋਣ ਦੇ ਕਾਰਨ ਪ੍ਰੋਗਰਾਮ ਤੈਅ ਸਮੇਂ ’ਤੇ ਹੀ ਹੋਇਆ।

PunjabKesari


author

Tarsem Singh

Content Editor

Related News