ਇਟਲੀ ਨੇਸ਼ਨਜ਼ ਲੀਗ ਦੇ ਫਾਈਨਲ ਵਿੱਚ ਪੁੱਜਾ, ਇੰਗਲੈਂਡ ਅਤੇ ਜਰਮਨੀ ਨੇ ਡਰਾਅ ਖੇਡਿਆ
Tuesday, Sep 27, 2022 - 03:48 PM (IST)

ਸਪੋਰਟਸ ਡੈਸਕ : ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਨਾ ਕਰ ਸਕੀ ਇਟਲੀ ਦੀ ਫੁੱਟਬਾਲ ਟੀਮ ਨੇ ਹੰਗਰੀ ਨੂੰ 2-0 ਨਾਲ ਹਰਾ ਕੇ ਨੇਸ਼ਨਜ਼ ਲੀਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਟਲੀ ਲਈ ਜਿਆਕੋਮੋ ਰਾਸਪਾਡੋਰੀ ਅਤੇ ਫੈਡਰਿਕੋ ਡੀਮਾਰਕੋ ਨੇ ਗੋਲ ਕੀਤੇ। ਅਗਲੇ ਸਾਲ ਜੂਨ 'ਚ ਨੀਦਰਲੈਂਡ 'ਚ ਹੋਣ ਵਾਲੇ ਫਾਈਨਲ ਲਈ ਇਟਲੀ, ਨੀਦਰਲੈਂਡ ਅਤੇ ਕ੍ਰੋਏਸ਼ੀਆ ਨੇ ਆਖਰੀ ਚਾਰ 'ਚ ਜਗ੍ਹਾ ਬਣਾ ਲਈ ਹੈ।
ਇਸ ਵਿੱਚ ਪੁਰਤਗਾਲ ਅਤੇ ਸਪੇਨ 'ਚੋਂ ਵੀ ਇੱਕ ਟੀਮ ਸ਼ਾਮਲ ਹੋਵੇਗੀ ਜੋ ਮੰਗਲਵਾਰ ਨੂੰ ਇੱਕ ਦੂਜੇ ਨਾਲ ਭਿੜਨਗੀਆਂ। ਵੈਂਬਲੇ ਸਟੇਡੀਅਮ ਵਿੱਚ ਇੰਗਲੈਂਡ ਅਤੇ ਜਰਮਨੀ ਦਰਮਿਆਨ 3-3 ਨਾਲ ਡਰਾਅ ਖੇਡਿਆ ਗਿਆ। ਇੰਗਲੈਂਡ ਨੇ ਆਪਣੇ ਪਿਛਲੇ ਛੇ ਮੈਚਾਂ ਵਿੱਚ ਇੱਕ ਵੀ ਮੈਚ ਨਹੀਂ ਜਿੱਤਿਆ ਹੈ ਅਤੇ ਨੇਸ਼ਨਜ਼ ਲੀਗ ਵਿੱਚ ਸਭ ਤੋਂ ਹੇਠਾਂ ਖਿਸਕ ਗਿਆ ਹੈ। ਇਸ ਦੇ ਨਾਲ ਹੀ ਜਰਮਨੀ ਨੇ ਸੱਤ ਵਿੱਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ। ਇਟਲੀ ਗਰੁੱਪ ਏ-3 ਵਿੱਚ 11 ਅੰਕਾਂ ਨਾਲ ਸਿਖਰ ’ਤੇ ਰਿਹਾ।