ਇਰਫ਼ਾਨ ਪਠਾਨ ’ਤੇ ਬਜ਼ੁਰਗ ਜੋੜੇ ਨੇ ਲਾਏ ਨੂੰਹ ਨਾਲ ਨਾਜਾਇਜ਼ ਸਬੰਧ ਦੇ ਦੋਸ਼, ਜਾਣੋ ਪੂਰਾ ਮਾਮਲਾ
Friday, May 07, 2021 - 04:58 PM (IST)

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ’ਤੇ ਇਕ ਬਜ਼ੁਰਗ ਜੋੜੇ ਨੇ ਆਪਣੀ ਨੂੰਹ ਨਾਲ ਨਾਜਾਇਜ਼ ਸਬੰਧ ਹੋਣ ਦੇ ਗੰਭੀਰ ਦੋਸ਼ ਲਾਏ ਹਨ ਤੇ ਇਸ ਦੇ ਨਾਲ ਹੀ ਬਜ਼ੁਰਗ ਤੇ ਉਸ ਦੀ ਪਤਨੀ ਨੇ ਕਾਰਵਾਈ ਨਾ ਕਰਨ ’ਤੇ ਖ਼ੁਦਕੁਸ਼ੀ ਕਰਨ ਦੀ ਗੱਲ ਵੀ ਕਹੀ ਹੈ। ਸ਼ਿਕਾਇਤਕਰਤਾ ਦਾ ਇਸ ਮਾਮਲੇ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ’ਚ ਇਰਫ਼ਾਨ ਨੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : IPL ਸੈਸ਼ਨ 'ਚ ਸਭ ਤੋਂ ਜ਼ਿਆਦਾ 50 ਪਲਸ ਦੌੜਾਂ ਬਣਾਉਣ ਵਾਲੇ ਖਿਡਾਰੀ, ਟਾਪ 'ਤੇ ਹੈ ਇਹ ਬੱਲੇਬਾਜ਼
ਖ਼ਬਰਾਂ ਮੁਤਾਬਕ ਅਹਿਮਦਾਬਾਦ ਦੇ ਵੇਜਲੁਪਰ ਪੁਲਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਿਹਾ ਗਿਆ ਹੈ ਕਿ ਇਬ੍ਰਾਹਿਮ ਭਰਾ ਨਾਂ ਦੇ ਸ਼ਖ਼ਸ ਦੀ ਨੂੰਹ ਨੇ 11 ਮਾਰਚ 2021 ਨੂੰ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਮਾਮਲੇ ’ਚ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੀ ਪੁਲਸ ਅਜੇ ਜਾਂਚ ਕਰ ਰਹੀ ਹੈ। ਜਦਕਿ ਇਬ੍ਰਾਹਿਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੂੰਹ ਦਾ ਲੰਬੇ ਸਮੇਂ ਤੋਂ ਇਰਫ਼ਾਨ ਨਾਲ ਚੱਕਰ ਚਲ ਰਿਹਾ ਹੈ ਤੇ ਉਨ੍ਹਾਂ ਨੂੰ ਝੂਠੇ ਮਾਮਲੇ ’ਚ ਫਸਾਇਆ ਜਾ ਰਿਹਾ ਹੈ।
ਇਬ੍ਰਾਹਿਮ ਦੇ ਪੁੱਤਰ ਸਈਅਦ ਨੇ ਕਿਹਾ, ਇਰਫ਼ਾਨ ਤੇ ਉਸ ਦੀ ਪਤਨੀ ਵਿਚਾਲੇ ਵਿਆਹ ਤੋਂ ਪਹਿਲਾਂ ਹੀ ਨਾਜਾਇਜ਼ ਸਬੰਧ ਸਨ ਜੋ ਇਰਫ਼ਾਨ ਦੇ ਚਾਚੇ ਦੀ ਧੀ ਹੈ। ਸਈਅਦ ਨੇ ਕਿਹਾ ਕਿ ਇਰਫ਼ਾਨ ਉਸ ਦੀ ਪਤਨੀ ਨੂੰ ਘੁਮਾਉਣ ਲਈ ਲਿਜਾਉਂਦਾ ਹੈ ਤੇ ਦੋਵੇਂ ਵੀਡੀਓ ਕਾਲ ’ਤੇ ਅਕਸਰ ਗੱਲਾਂ ਵੀ ਕਰਦੇ ਹਨ। ਬਜ਼ੁਰਗ ਜੋੜੇ ਨੇ ਪੁਲਸ ਸਟੇਸ਼ਨ ’ਚ ਵੀਡੀਓ ਬਣਾਉਂਦੇ ਹੋਏ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ, ਜਿਸ ਦੇ ਚਲਦੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : RCB ਦੇ ਖਿਡਾਰੀ ਤੇ ਸਹਿਯੋਗੀ ਕਰਮਚਾਰੀ ਆਪਣੇ-ਆਪਣੇ ਘਰ ਲਈ ਰਵਾਨਾ
ਇਸ ਮਾਮਲੇ ’ਚ ਪੁਲਸ ਦਾ ਕਹਿਣਾ ਹੈ ਕਿ ਇਹ ਸਭ ਦਾਜ ਲਈ ਤੰਗ-ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਾਉਣ ਦੇ ਚਲਦੇ ਇਬ੍ਰਾਹਿਮ ਤੇ ਉਸ ਦੇ ਪਰਿਵਾਰ ਵਾਲੇ ਮਾਮਲੇ ਨੂੰ ਕਮਜ਼ੋਰ ਕਰਨ ਲਈ ਲੜਕੀ ਦੇ ਚਰਿੱਤਰ ’ਤੇ ਸਵਾਲ ਚੁੱਕ ਰਹੇ ਹਨ। ਇਰਫ਼ਾਨ ਨੇ ਖ਼ੁਦ ਉਕਤ ਲੜਕੀ ਦਾ ਵਿਆਹ ਇਸ ਪਰਿਵਾਰ ’ਚ ਕਰਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।