ਟ੍ਰੈਕਟਰ ਟਰਾਲੀ ਦੀ ਟੱਕਰ ਨਾਲ ਬਜ਼ੁਰਗ ਦੀ ਦਰਦਨਾਕ ਮੌਤ

Thursday, Jul 16, 2026 - 02:46 PM (IST)

ਟ੍ਰੈਕਟਰ ਟਰਾਲੀ ਦੀ ਟੱਕਰ ਨਾਲ ਬਜ਼ੁਰਗ ਦੀ ਦਰਦਨਾਕ ਮੌਤ

ਲੁਧਿਆਣਾ (ਤਰੁਣ): ਹੀਰੋ ਬੇਕਰੀ, ਪੱਖੋਵਾਲ ਰੋਡ ਪੁਲ਼ ਦੇ ਉੱਪਰ ਇਕ ਤੇਜ਼ ਰਫ਼ਤਾਰ ਟ੍ਰੈਕਟਰ ਟਰਾਲੀ ਨੇ ਐਕਟਿਵਾ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਵਿਚ ਇਲਾਜ ਦੌਰਾਨ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰਪਾਲ ਸਿੰਘ ਉਰਫ਼ ਮਿੰਟੂ (64) ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਅਸ਼ਨੂਰ ਵਾਸੀ ਕਰਨੈਲ ਸਿੰਘ ਨਗਰ ਫੇਜ਼ 2 ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। 

ਸ਼ਿਕਾਇਤਕਰਤਾ ਅਸ਼ਨੂਰ ਸਿੰਘ ਨੇ ਦੱਸਿਆ ਕਿ ਉਸ ਦੀ ਚੌੜਾ ਬਾਜ਼ਾਰ ਵਿਚ ਕੱਪੜੇ ਦੀ ਦੁਕਾਨ ਹੈ। 7 ਜੁਲਾਈ ਨੂੰ ਉਸ ਦੇ ਪਿਤਾ ਐਕਟਿਵਾ 'ਤੇ ਦੁਕਾਨ ਤੋਂ ਘਰ ਵੱਲ ਜਾ ਰਹੇ ਸਨ। ਰਾਹ ਵਿਚ ਹੀਰੋ ਬੇਕਰੀ ਪੱਖੋਵਾਲ ਰੋਡ ਪੁਲ਼ ਦੇ ਉੱਪਰ ਇਕ ਤੇਜ਼ ਰਫ਼ਤਾਰ ਟ੍ਰੈਕਟਰ ਟਰਾਲੀ ਦੀਆਂ ਲਾਈਟਾਂ ਹਾਈ ਬੀਮ 'ਤੇ ਸਨ। ਟ੍ਰੈਕਟਰ ਟਰਾਲੀ ਨੇ ਸਿੱਧਾ ਉਸ ਦਾ ਪਿਤਾ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਉਸ ਦਾ ਪਿਤਾ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 

ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਅਸ਼ਨੂਰ ਸਿੰਘ ਦੇ ਬਿਆਨਾਂ 'ਤੇ ਪੁਲਸ ਨੇ ਅਣਪਛਾਤੇ ਟ੍ਰੈਕਟਰ ਟਰਾਲੀ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲ਼ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਮੁਲਜ਼ਮ ਦੀ ਛੇਤੀ ਹੀ ਪਛਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ ਜਾਵੇਗਾ। 


author

Anmol Tagra

Content Editor

Related News