ਹਥਿਆਰਾਂ ਨਾਲ ਸੱਟਾਂ ਮਾਰਨ ਦੇ ਦੋਸ਼ ''ਚ 11 ਨਾਮਜ਼ਦ, ਮਾਮਲਾ ਦਰਜ
Thursday, Jul 09, 2026 - 12:25 PM (IST)
ਫਿਰੋਜ਼ਪੁਰ (ਖੁੱਲਰ) : ਥਾਣਾ ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਵਾਹਕਾ ਮੋੜ ਵਿਖੇ ਇਕ ਵਿਅਕਤੀ ਨੂੰ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਦੋਸ਼ 'ਚ ਪੁਲਸ ਨੇ 5 ਬਾਏ ਨੇਮ ਵਿਅਕਤੀਆਂ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁੱਚਾ ਸਿੰਘ ਪੁੱਤਰ ਮੇਜਾ ਸਿੰਘ ਵਾਸੀ ਪਿੰਡ ਵਾਹਕਾ ਮੋੜ ਨੇ ਦੱਸਿਆ ਕਿ ਮਿਤੀ 4 ਜੁਲਾਈ 2026 ਨੂੰ ਉਹ ਆਪਣੀ ਜ਼ਮੀਨ ਵਿਚ ਕੁਲਵੰਤ ਸਿੰਘ ਅਤੇ ਸੁਖਵੰਤ ਸਿੰਘ ਪੁੱਤਰਾਨ ਕੁੰਦਨ ਸਿੰਘ ਵਾਸੀ ਵਾਹਕਾ ਮੋੜ ਕੋਟਰਾ, 10-12 ਆਦਮੀ ਲੈ ਕੇ ਝੋਨਾ ਲਾਉਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ 4.30 ਵਜੇ ਸ਼ਾਮ ਉਹ ਆਪਣੇ ਲੜਕੇ ਬਲਰਾਜ ਸਿੰਘ ਨਾਲ ਆਪਣੇ ਘਰ ਤੋਂ ਆਪਣੇ ਖੇਤ ਜਾ ਰਿਹਾ ਸੀ ਤਾਂ ਖੇਤ ਵੱਲ ਨੂੰ ਜਾਂਦੀ ਪਹੀ ’ਤੇ ਕਾਰਜ ਸਿੰਘ ਪੁੱਤਰ ਸੁਖਵੰਤ ਸਿੰਘ ਮੁਸੱਲਾ ਟਕੂਆ, ਲਖਵੀਰ ਸਿੰਘ ਉਰਫ ਸਾਹਬਾ ਪੁੱਤਰ ਸੁਖਵੰਤ ਸਿੰਘ ਮੁਸੱਲਾ ਡਾਂਗ, ਸੁਖਵੰਤ ਸਿੰਘ ਪੁੱਤਰ ਕੁੰਦਨ ਸਿੰਘ ਮੁਸੱਲਾ ਡਾਂਗ, ਕੁਲਵੰਤ ਸਿੰਘ ਪੁੱਤਰ ਕੁੰਦਨ ਸਿੰਘ ਡਾਂਗ ਅਤੇ 5-6 ਅਣਪਛਾਤੇ ਵਿਅਕਤੀ ਪਹਿਲਾਂ ਹੀ ਉੱਥੇ ਮੌਜੂਦ ਸਨ।
ਸੁੱਚਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਨਾਲ ਮੌਕੇ ’ਤੇ ਬੱਸ ਡਰਾਈਵਰ ਸਾਰਾ ਤੇ 5-6 ਅਣਪਛਾਤੇ ਵਿਅਕਤੀਆਂ ਦੇ ਨਾਲ ਲੈ ਕੇ ਆਇਆ ਸੀ ਤਾਂ ਕੁਲਵੰਤ ਸਿੰਘ ਨੇ ਉੱਚੀ ਸਾਰੀ ਲਲਕਾਰਾ ਮਾਰਿਆ ਕਿ ਫੜ ਲਓ ਸੁੱਚਾ ਸਿੰਘ ਨੂੰ ਇਸ ਨੂੰ ਆਪਣੇ ਕਬਜ਼ੇ ਵਾਲੀ ਜ਼ਮੀਨ ਵਾਹੁਣ ਦਾ ਮਜ਼ਾ ਚਖਾ ਦਿਓ। ਸੁੱਚਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਉਸ ਦੇ ਸੱਟਾਂ ਮਾਰੀਆਂ। ਸੁੱਚਾ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਮਖੂ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
