ਆਈ.ਪੀ.ਐੱਲ. ਦੀ ਇਸ ਟੀਮ ਦਾ ਮੁੱਖ ਕੋਚ ਬਣਨਾ ਚਾਹੁੰਦਾ ਹਾਂ

Monday, Sep 18, 2017 - 07:53 PM (IST)

ਨਵੀਂ ਦਿੱਲੀ— ਪਿਛਲੇ ਸੈਸ਼ਨ 'ਚ ਮੁੰਬਈ ਇੰਡੀਅਨਸ ਦੇ ਗੇਂਦਬਾਜ਼ ਕੋਚ ਰਹੇ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬੌਂਡ ਦੀਆਂ ਨਜ਼ਰਾਂ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਕਿਸੇ ਟੀਮ ਦਾ ਮੁੱਖ ਕੋਚ ਬਣਨ 'ਤੇ ਲੱਗੀਆਂ ਹਨ। ਸ਼ੇਨ ਬੌਂਡ ਹੁਣ ਨਿਊਜ਼ੀਲੈਂਡ 'ਏ' ਟੀਮ ਦੇ ਕੋਚ ਹਨ ਜੋ ਭਾਰਤੀ ਦੌਰੇ 'ਤੇ ਆਵੇਗੀ। ਸ਼ੇਨ ਬੌਂਡ ਨੇ ਕਿਹਾ ਕਿ ਮੇਰੀਆਂ ਨਜ਼ਰਾਂ ਮੁੱਖ ਕੋਚ ਬਣਨ 'ਤੇ ਹੈ ਪਰ ਦੇਖਣਾ ਹੋਵੇਗਾ ਕਿ ਇਹ ਕਿਸ ਤਰ੍ਹਾ ਸੰਭਵ ਹੋਵੇਗਾ।
ਮੈਨੂੰ ਬ੍ਰਿਸਬੇਨ (ਆਸਟਰੇਲੀਆ 'ਚ ਬਿਗ ਬੈਸ਼ ਲੀਗ ਦੀ ਟੀਮ) ਅਤੇ ਆਈ.ਪੀ.ਐੱਲ. (ਮੌਜੂਦਾ ਚੈਂਪੀਅਨਸ ਮੁੰਬਈ ਇੰਡੀਅਨਸ) ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਉਸ ਲਾਭ ਜ਼ਰੂਰ ਲਵਾਂਗਾ। ਨਿਊਜ਼ੀਲੈਂਡ ਦੇ ਗੇਂਦਬਾਜ਼ ਕੋਚ ਰਹਿ ਚੁੱਕੇ ਸ਼ੇਨ ਬੌਂਡ ਨੇ ਕਿਹਾ ਕਿ ਮੈਂ ਮੁੱਖ ਕੋਚ ਦੇ ਤੌਰ 'ਤੇ ਆਈ.ਪੀ.ਐੱਲ. ਦੀ ਕਿਸੀ ਟੀਮ ਦੇ ਨਾਲ ਜੁੜਣਾ ਚਾਹੁੰਦਾ ਹਾਂ। ਮੈਨੂੰ ਨਿਊਜ਼ੀਲੈਂਡ ਕ੍ਰਿਕਟ ਟੀਮ ਨਾਲ ਪਿਆਰ ਹੈ।


Related News