IPL 2021: ਕੱਲ੍ਹ ਤੋਂ ਸ਼ੁਰੂ ਹੋਵੇਗੀ ਖ਼ਿਤਾਬੀ ਜੰਗ, MI ਖ਼ਿਤਾਬੀ ਹੈਟਰਿਕ ਤੇ RCB ਖਾਤਾ ਖੋਲ੍ਹਣ ਲਈ ਤਿਆਰ ਬਰ ਤਿਆਰ
Thursday, Apr 08, 2021 - 04:33 PM (IST)
ਚੇਨਈ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਸ਼ੁਰੂਆਤ ਜਦੋਂ ਸ਼ੁੱਕਰਵਾਰ ਤੋਂ ਹੋਵੇਗੀ ਤਾਂ ਰੋਹਿਤ ਸ਼ਰਮਾ ਆਪਣੀ ਵਿਰਾਸਤ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰਨਗੇ, ਜਦੋਂਕਿ ਵਿਰਾਟ ਕੋਹਲੀ ਨਵੀਂ ਵਿਰਾਸਤ ਤਿਆਰ ਕਰਨਾ ਚਾਹੁੰਣਗੇ। ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਤਜ਼ਰਬੇਕਾਰ ਮਹਿੰਦਰ ਸਿੰਘ ਧੋਨੀ ’ਤੇ ਵੀ ਟਿਕੀਆਂ ਹੋਣਗੀਆਂ ਕਿ ਪਿਛਲੇ ਸੀਜ਼ਨ ਵਿਚ ਆਪਣੀ ਟੀਮ ਦੇ ਪਹਿਲੀ ਵਾਰ ਪਲੇਅ ਆਫ਼ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹਿਣ ਦੇ ਬਾਅਦ ਉਹ ਕਿਹੜੀ ਰਣਨੀਤੀ ਨਾਲ ਉਤਰਦੇ ਹਨ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰਾਂ ਨੂੰ ਮਿਲ ਰਹੀਆਂ ‘ਥਾਰ’, ਹੁਣ ਆਨੰਦ ਮਹਿੰਦਰਾ ਨੇ ਇਸ ਖਿਡਾਰੀ ਨੂੰ ਦਿੱਤਾ ਤੋਹਫ਼ਾ
ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਲੀਗ ਦਾ ਆਯੋਜਨ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਹੋਵੇਗਾ ਅਤੇ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਵਿਡ-19 ਮਾਮਲਿਆਂ ਦੀ ਦੂਜੀ ਲਹਿਰ ਦਰਮਿਆਨ ਪ੍ਰਸ਼ੰਸਕਾਂ ਲਈ ਅਗਲੇ 7 ਅਫ਼ਤੇ ਕਾਫ਼ੀ ਰੋਮਾਂਚਕ ਹੋਣਗੇ, ਜਿੱਥੇ ਉਨ੍ਹਾਂ ਨੂੰ ਵੱਡੇ ਛੱਕੇ, ਸਟੀਕ ਯਾਰਕਰ ਅਤੇ ਨਵੀਂ ਪ੍ਰਤਿਭਾ ਦੇਖਣ ਨੂੰ ਮਿਲੇਗੀ। ਭਾਰਤ ਵਿਚ ਪਿਛਲੇ ਕੁੱਝ ਸਮੇਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਰੋਜ਼ਾਨਾ ਲਗਭਗ 1 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਸ ਬੈਂਗਲੋਰ ਵਿਚਾਲੇ ਇੱਥੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : IPL ਲਈ ਰਵਾਨਾ ਹੋਏ ਅਫਰੀਕੀ ਕ੍ਰਿਕਟਰ ਤਾਂ ਭੜਕਿਆ ਸ਼ਾਹਿਦ ਅਫਰੀਦੀ, ਆਖੀ ਇਹ ਗੱਲ
ਟੂਰਨਾਮੈਂਟ ’ਤੇ ਵੀ ਕੋਰੋਨਾ ਵਾਇਰਸ ਦਾ ਸਾਇਆ ਪਿਆ ਹੈ ਅਤੇ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਕੁੱਝ ਖਿਡਾਰੀ ਅਤੇ ਸਹਿਯੋਗੀ ਸਟਾਫ਼ ਪਾਜ਼ੇਟਿਵ ਪਾਏ ਗਏ ਹਨ ਪਰ ਖੇਡਾਂ ਲਈ ਸਖ਼ਤ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਕਾਰਨ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੂੰ ਉਮੀਦ ਹੈ ਕਿ ਯੂ.ਏ.ਈ. ਵਿਚ ਪਿਛਲੇ ਟੂਰਨਾਮੈਂਟ ਦੀ ਤਰ੍ਹਾਂ ਇਸ ਟੂਰਨਾਮੈਂਟ ਦਾ ਆਯੋਜਨ ਵੀ ਸੁਚਾਰੂ ਰੂਪ ਨਾਲ ਹੋਵੇਗਾ। ਭਾਰਤ ਲਈ ਆਗਾਮੀ ਟੂਰਨਾਮੈਂਟ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਇਸ ਸਾਲ ਦੇਸ਼ ਵਿਚ ਟੀ20 ਵਿਸ਼ਵ ਕੱਪ ਦਾ ਆਯੋਜਨ ਵੀ ਹੋਣਾ ਹੈ। ਕੋਹਲੀ ਇਸ ਟੂਰਨਾਮੈਂਟ ਜ਼ਰੀਏ ਵਿਸ਼ਵ ਕੱਪ ਦੇ ਆਪਣੇ ਸੰਭਾਵਿਤ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰਨਗੇ, ਜਦੋਂਕਿ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਅਤੇ ਕੀਰੋਨ ਪੋਲਾਰਡ ਦੀਆਂ ਨਜ਼ਰਾਂ ਵੀ ਆਪਣੀ ਸਬੰਧਤ ਫਰੈਂਚਾਇਜ਼ੀਆਂ ਵੱਲੋਂ ਖੇਡਦੇ ਹੋਏ ਆਪਣੇ ਦੇਸ਼ ਦੇ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਟਿਕੀਆਂ ਹੋਣਗੀਆਂ। 5 ਖ਼ਿਤਾਬ ਨਾਲ ਆਈ.ਪੀ.ਐਲ. ਇਤਿਹਾਸ ਦੇ ਸਭ ਤੋਂ ਸਫ਼ਲ ਕਪਤਾਨ ਰੋਹਿਤ ਸ਼ਰਮਾ ਛੇਵੀਂ ਟਰਾਫ਼ੀ ਨਾਲ ਲੀਗ ਵਿਚ ਪਹਿਲੀ ਖ਼ਿਤਾਬੀ ਹੈਟਰਿਕ ਬਣਾਉਣਾ ਚਾਹੁੰਣਗੇ।
ਇਹ ਵੀ ਪੜ੍ਹੋ : ਦੁਨੀਆ ’ਚ ਸਭ ਤੋਂ ਲੰਬੇ ਨਹੁੰ ਰੱਖਣ ਵਾਲੀ ਜਨਾਨੀ ਨੇ 28 ਸਾਲ ਬਾਅਦ ਕਟਵਾਏ ਆਪਣੇ ਨਹੁੰ, ਵੇਖੋ ਵੀਡੀਓ