IPL 2020: ਪੰਜਾਬ ਦੇ 'ਲਕੀ ਚਾਰਮ' ਕ੍ਰਿਸ ਗੇਲ ਦੀ ਪਤਨੀ ਹੈ ਕਾਫ਼ੀ ਸਟਾਈਲਿਸ਼, ਵੇਖੋ ਤਸਵੀਰਾਂ

Wednesday, Oct 21, 2020 - 04:51 PM (IST)

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2020 ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਸੀ ਪਰ ਬੀਤੇ ਦਿਨ ਪੰਜਾਬ ਨੇ ਦਿੱਲੀ ਕੈਪੀਟਲਸ ਖ਼ਿਲਾਫ਼ 5 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਹੈ। ਲਗਤਾਰ ਤੀਜੀ ਜਿੱਤ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਪਲੇਆਫ ਵਿਚ ਜਾਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਪੁਆਇੰਟ ਟੇਬਲ 'ਤੇ 7ਵੇਂ ਨੰਬਰ 'ਤੇ ਚੱਲ ਰਹੀ ਕਿੰਗਜ਼ ਇਲੈਵਨ ਪੰਜਾਬ 10 ਵਿਚੋਂ 4 ਮੈਚ ਜਿੱਤ ਕੇ 8 ਅੰਕਾਂ ਨਾਲ ਹੁਣ 5ਵੇਂ ਸਥਾਨ 'ਤੇ ਆ ਗਈ ਹੈ। ਪੰਜਾਬ ਦੀ ਇਸ ਜਿੱਤ ਵਿਚ ਕ੍ਰਿਸ ਗੇਲ ਨੂੰ 'ਲਕੀ ਚਾਰਮ' ਕਿਹਾ ਜਾ ਰਿਹਾ ਹੈ, ਕਿਉਂਕਿ ਗੇਲ ਦੀ ਪਲੇਇੰਗ ਇਲੈਵਨ ਵਿਚ ਐਂਟਰੀ ਦੇ ਬਾਅਦ ਤੋਂ ਟੀਮ ਨੂੰ ਜਿੱਤ ਮਿਲ ਰਹੀ ਹੈ। ਜਿੱਥੇ ਇਕ ਪਾਸੇ ਪੰਜਾਬ ਦੇ ਲਕੀ ਚਾਰਮ ਗੇਲ ਬਣੇ ਹੋਏ ਹਨ ਤਾਂ ਉਥੇ ਹੀ ਇਸ ਕੈਰੇਬਿਆਈ ਖਿਡਾਰੀ ਦੀ ਲਕੀ ਚਾਰਮ ਉਨ੍ਹਾਂ ਦੀ ਪਤਨੀ ਨਤਾਸ਼ਾ ਬੇਰਿਜ ਹਨ।

ਇਹ ਵੀ ਪੜ੍ਹੋ: ਇਸ ਕ੍ਰਿਕਟਰ ਨੇ ਸਾੜੀ ਪਾ ਕੇ ਕਰਵਾਇਆ ਵੈਡਿੰਗ ਫੋਟੋਸ਼ੂਟ, ਤਸਵੀਰਾਂ ਵਾਇਰਲ

PunjabKesari

ਕ੍ਰਿਸ ਗੇਲ ਨੇ ਨਤਾਸ਼ਾ ਬੇਰਿਜ ਨਾਲ 2016 ਵਿਚ ਵਿਆਹ ਕਰਾਇਆ ਸੀ। ਕ੍ਰਿਸ ਅਤੇ ਨਤਾਸ਼ਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸਨ। ਨਤਾਸ਼ਾ ਨੇ 2016 ਵਿਚ ਧੀ ਨੂੰ ਜਨਮ ਦਿੱਤਾ ਸੀ। ਇਸ ਦੇ ਬਾਅਦ ਨਤਾਸ਼ਾ ਅਤੇ ਕ੍ਰਿਸ ਨੇ ਵਿਆਹ ਕਰਾਇਆ। ਆਈ.ਪੀ.ਐਲ. ਦੇ ਮੈਚਾਂ ਵਿਚ ਨਤਾਸ਼ਾ ਨੂੰ ਅਕਸਰ ਗੇਲ ਨੂੰ ਚਿਅਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਗੇਲ ਅਤੇ ਨਤਾਸ਼ਾ ਆਪਣੀ ਧੀ ਨੂੰ ਬਲਸ਼ ਕਹਿ ਕੇ ਬੁਲਾਉਂਦੇ ਹਨ। ਨਤਾਸ਼ਾ ਬੇਰਿਜ ਇਕ ਫ਼ੈਸ਼ਨ ਡਿਜ਼ਾਇਨਰ ਹੈ ਅਤੇ ਅਲਟਰਾ ਨਾਮ ਤੋਂ ਆਪਣਾ ਬਰੈਂਡ ਚਲਾਉਂਦੀ ਹੈ।  ਨਤਾਸ਼ਾ ਆਪਣੇ ਇਸ ਬਰੈਂਡ ਦੇ ਕਾਰਨੀਵਾਲ ਲਈ ਕਾਸਟਿਊਮ ਬਣਾਉਂਦੀ ਹੈ। ਨਤਾਸ਼ਾ ਬੇਰਿਜ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਸਟਾਈਲਿਸ਼ ਹੈ। ਨਤਾਸ਼ਾ ਬੇਰਿਜ ਅਲਟਰਾ ਕਾਰਨੀਵਾਲ ਦੀ ਕੋ-ਫਾਊਂਡਰ ਵੀ ਹੈ।

ਇਹ ਵੀ ਪੜ੍ਹੋ: ਜਲਦ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਸੁਨੀਲ ਨਾਰਾਇਣ, ਪ੍ਰਸ਼ੰਸਕਾਂ ਨਾਲ ਖ਼ੁਸ਼ੀ ਕੀਤੀ ਸਾਂਝੀ

PunjabKesari

ਕ੍ਰਿਸ ਗੇਲ ਦਾ ਪਰਿਵਾਰ ਕਿੰਗਸਟਨ ਜਮੈਕਾ ਵਿਚ ਰਹਿੰਦਾ ਹੈ। ਉਨ੍ਹਾਂ ਦੇ ਪਿਤਾ ਪੁਲਸ ਵਿਚ ਹਨ। ਗੇਲ 6 ਭਰਾ ਭੈਣ ਹਨ। ਉਥੇ ਹੀ ਨਤਾਸ਼ਾ ਵੀ ਜਮੈਕਾ ਦੀ ਹੀ ਰਹਿਣ ਵਾਲੀ ਹੈ। ਕ੍ਰਿਸ ਗੇਲ ਆਈ.ਪੀ.ਐਲ. ਵਿਚ ਹੁਣ ਤੱਕ 128 ਮੈਚਾਂ ਵਿਚ 40.98 ਦੀ ਔਸਤ ਨਾਲ 4590 ਦੌੜਾਂ ਬਣਾ ਚੁੱਕੇ ਹਨ। ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਗੇਲ ਦਾ ਨੰਬਰ ਪਹਿਲਾ ਹੈ। ਉਹ ਆਈ.ਪੀ.ਐਲ. ਵਿਚ ਹੁਣ ਤੱਕ 335 ਛੱਕੇ ਜੜ ਚੁੱਕੇ ਹਨ।

ਇਹ ਵੀ ਪੜ੍ਹੋ: ਕ੍ਰਿਕਟਰ ਮੁਰਲੀਧਰਨ ਦੀ ਬਾਇਓਪਿਕ ਨੂੰ ਲੈ ਕੇ ਇਸ ਅਦਾਕਾਰ ਧੀ ਨੂੰ ਮਿਲੀ ਰੇਪ ਦੀ ਧਮਕੀ

PunjabKesari

PunjabKesari

PunjabKesari


cherry

Content Editor

Related News