IPL 2020 : ''ਕਰੋ ਜਾਂ ਮਰੋ'' ਦੇ ਮੁਕਾਬਲੇ ''ਚ ਆਹਮੋ-ਸਾਹਮਣੇ ਹੋਣਗੇ ਰਾਇਲਜ਼ ਅਤੇ ਸਨਰਾਇਜ਼ਰਸ

Thursday, Oct 22, 2020 - 11:16 AM (IST)

IPL 2020 : ''ਕਰੋ ਜਾਂ ਮਰੋ'' ਦੇ ਮੁਕਾਬਲੇ ''ਚ ਆਹਮੋ-ਸਾਹਮਣੇ ਹੋਣਗੇ ਰਾਇਲਜ਼ ਅਤੇ ਸਨਰਾਇਜ਼ਰਸ

ਦੁਬਈ (ਭਾਸ਼ਾ) : ਰਾਜਸਥਾਨ ਰਾਇਲਜ਼ ਅਤੇ ਸਨਰਾਇਜ਼ਰਸ ਹੈਦਰਾਬਾਦ ਇੰਡੀਅਨ ਪ੍ਰੀਮਿਅਰ ਲੀਗ ਦੇ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ ਵੀਰਵਾਰ ਯਾਨੀ ਅੱਜ ਜਦੋਂ ਇੱਥੇ ਆਹਮੋ-ਸਾਹਮਣੇ ਹੋਣਗੇ ਤਾਂ ਇਸ ਮੁਸ਼ਕਲ ਸਮੇਂ ਵਿਚ ਦੋਵਾਂ ਟੀਮਾਂ ਦੇ ਤਜ਼ੁਰਬੇਕਾਰ ਖਿਡਾਰੀ ਆਪਣਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰਣਗੇ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਤਿਉਹਾਰਾਂ ਮੌਕੇ SBI ਦਾ ਖ਼ਾਤਾਧਾਰਕਾਂ ਨੂੰ ਵੱਡਾ ਤੋਹਫ਼ਾ, ਸਸਤਾ ਕੀਤਾ ਹੋਮ ਲੋਨ

ਸਨਰਾਇਜ਼ਰਸ ਦੇ ਪ੍ਰਿਅਮ ਗਰਗ ਅਤੇ ਅਬਦੁੱਲ ਸਮਦ ਹੋਣ ਜਾਂ ਰਾਇਲਜ਼ ਦੇ ਕਾਰਤਿਕ ਤਿਆਗੀ ਅਤੇ ਰਿਆਨ ਪਰਾਗ, ਦੋਵਾਂ ਟੀਮਾਂ ਦੇ ਨੌਜਵਾਨ ਖਿਡਾਰੀਆਂ 'ਤੇ ਸੀਨੀਅਰ ਖਿਡਾਰੀਆਂ ਦੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਕਾਰਣ ਵਾਧੂ ਦਬਾਅ ਹੈ। ਸਨਰਾਇਜ਼ਰਸ 8 ਟੀਮਾਂ ਦੀ ਅੰਕ ਸੂਚੀ ਵਿਚ ਹੇਠੋਂ ਦੂਜੇ ਸਥਾਨ 'ਤੇ ਹੈ ਅਤੇ ਟੀਮ ਦੇ 9 ਮੈਚਾਂ ਵਿਚ ਸਿਰਫ਼ 6 ਅੰਕ ਹਨ। ਪਿਛਲੇ ਮੈਚ ਵਿਚ ਚੇਨਈ ਸੁਪਰਕਿੰਗਜ਼ ਖ਼ਿਲਾਫ਼ ਵੱਡੀ ਜਿੱਤ ਦੇ ਬਾਅਦ ਰਾਇਲਜ਼ ਦੀ ਟੀਮ ਉਨ੍ਹਾਂ ਤੋਂ ਇਕ ਸਥਾਨ ਅੱਗੇ ਹੈ ਅਤੇ ਉਸ ਦੇ 8 ਅੰਕ ਹਨ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਸਨਰਾਇਜ਼ਰਸ ਦੀ ਟੀਮ ਨੂੰ ਪਲੇਅ ਆਫ ਦੀ ਉਮੀਦ ਜਿਊਂਦੀ ਰੱਖਣ ਲਈ ਆਪਣੇ ਬਾਕੀ ਬਚੇ ਪੰਜੋ ਮੈਚ ਜਿੱਤਣੇ ਹੋਣਗੇ ਜਦੋਂਕਿ ਰਾਇਲਜ਼ ਦੀ ਟੀਮ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗੀ ਅਤੇ ਟੀਮ ਉਮੀਦ ਕਰ ਰਹੀ ਹੋਵੇਗੀ ਕਿ ਸੁਪਰਕਿੰਗਜ਼ ਖ਼ਿਲਾਫ਼ ਪਿਛਲੇ ਮੈਚ ਦੀ ਤਰ੍ਹਾਂ ਇਸ ਮੈਚ ਵਿਚ ਵੀ ਉਸ ਦੇ ਵਿਦੇਸ਼ੀ ਖਿਡਾਰੀ ਵੱਧੀਆ ਪ੍ਰਦਰਸ਼ਨ ਕਰਣਗੇ। ਆਈ.ਪੀ.ਐਲ. ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ ਅਤੇ ਅਜਿਹੇ ਵਿਚ ਦੋਵੇਂ ਹੀ ਟੀਮਾਂ ਦੀ ਰਾਹ ਆਸਾਨ ਨਹੀਂ ਹੋਵੇਗੀ ਅਤੇ ਦੋਵਾਂ ਹੀ ਟੀਮਾਂ ਨੂੰ ਪਤਾ ਹੈ ਕਿ ਉਹ ਢਿੱਲ ਵਰਤਣ ਦੀ ਹਾਲਤ ਵਿਚ ਨਹੀਂ ਹਨ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਸੂਪ ਪੀਣ ਨਾਲ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ

ਰਾਇਲਜ਼ ਨੇ 2 ਵੱਡੀ ਹਾਰ ਦੇ ਬਾਅਦ ਵਾਪਸੀ ਕੀਤੀ ਹੈ ਅਤੇ ਸਨਰਾਇਜ਼ਰਸ ਖ਼ਿਲਾਫ਼ ਜਿੱਤ ਦੀ ਦਾਅਵੇਦਾਰ ਹੋਵੇਗੀ ਜਿਸ ਨੂੰ ਆਪਣੇ ਪਿਛਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਸ ਖ਼ਿਲਾਫ਼ ਸੁਪਰ ਓਵਰ ਵਿਚ ਹਾਰ ਝੱਲਣੀ ਪਈ। ਜੋਫਰਾ ਆਰਚਰ ਰਾਇਲਜ਼ ਦੇ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰ ਰਹੇ ਹਨ, ਜਦੋਂ ਕਿ ਸ਼੍ਰੇਅਸ ਗੋਪਾਲ ਅਤੇ ਰਾਹੁਲ ਤੇਵਤੀਆ ਦੀ ਸਪਿਨ ਜੋੜੀ ਨੇ ਸੁਪਰਕਿੰਗਜ਼ ਖ਼ਿਲਾਫ਼ ਵਿਚਾਲੇ ਦੇ ਓਵਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਪਤਾਨ ਸਟੀਵ ਸਮਿਥ ਨੂੰ ਵੀਰਵਾਰ ਨੂੰ ਆਪਣੇ ਗੇਂਦਬਾਜ਼ਾਂ ਤੋਂ ਇਕ ਹੋਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਦੂਜੇ ਪਾਸੇ ਇਹ ਵੇਖਣਾ ਹੋਵੇਗਾ ਕਿ ਸਨਰਾਇਜ਼ਰਸ ਦੀ ਟੀਮ ਐਤਵਾਰ ਨੂੰ ਨਾਈਟ ਰਾਈਡਰਜ਼ ਖ਼ਿਲਾਫ਼ ਸੁਪਰ ਓਵਰ ਵਿਚ ਮਿਲੀ ਹਾਰ ਤੋਂ ਉਬਰ ਪਾਈ ਹੈ ਜਾਂ ਨਹੀਂ। ਡੈਵਿਡ ਵਾਰਨਰ ਦੀ ਟੀਮ ਇਸ ਹਾਰ ਤੋਂ ਨਿਸ਼ਚਿਤ ਤੌਰ 'ਤੇ ਦੁਖੀ ਹੋਵੇਗੀ ਪਰ ਟੀਮ ਨੂੰ ਇਸ ਤੋਂ ਜਲਦ ਤੋਂ ਜਲਦ ਉਬਰਨਾ ਹੋਵੇਗਾ ਅਤੇ ਮੁਕਾਬਲੇ ਵਿਚ ਬਣੇ ਰਹਿਣ ਲਈ ਆਪਣੀ ਰਣਨੀਤੀ ਵਿਚ ਬਦਲਾਅ ਕਰਣਾ ਹੋਵੇਗਾ।


author

cherry

Content Editor

Related News