IPL 2019 : ਪਿੱਠ ਦਰਦ ਤੋਂ ਪਰੇਸ਼ਾਨ ਹਨ ਧੋਨੀ, ਆਪਣੀ ਸੱਟ ਬਾਰੇ ਦਿੱਤਾ ਇਹ ਜਵਾਬ
Monday, Apr 15, 2019 - 03:57 PM (IST)

ਨਵੀਂ ਦਿੱਲੀ : ਆਈ. ਪੀ. ਐੱਲ. 2019 ਦੇ ਇਸ ਪੜਾਅ 'ਤੇ ਵੀ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਫਿੱਟਨੈਸ ਲਾਜਵਾਬ ਹੈ ਅਤੇ ਅਜਿਹਾ ਬਹੁਤ ਹੀ ਘੱਟ ਦੇਖਿਆ ਗਿਆ ਹੈ ਕਿ ਉਹ ਸੱਟ ਦੀ ਵਜ੍ਹਾ ਨਾਲ ਮੈਦਾਨ 'ਤੇ ਸੰਘਰਸ਼ ਕਰਦੇ ਦਿਸੇ ਹੋਣ ਪਰ ਇਸ ਆਈ. ਪੀ. ਐੱਲ. ਦੇ ਕੁਝ ਮੈਚਾਂ ਵਿਚ ਧੋਨੀ ਆਪਣੀ ਫਿੱਟਨੈਸ ਨਾਲ ਜੂਝਦੇ ਦਿਸੇ, ਜਿਸਦੀ ਵਜ੍ਹਾ ਨਾਲ ਚੇਨਈ ਫ੍ਰੈਂਚਾਈਜ਼ੀ ਅਤੇ ਭਾਰਤੀ ਟੀਮ ਦੀ ਚਿੰਤਾ ਵੱਧ ਗਈ ਹੈ। ਰਾਜਸਥਾਨ ਖਿਲਾਫ ਖੇਡਦਿਆਂ ਉਸ ਨੇ ਆਪਣੀ ਪਿਠ ਦੀ ਇਲਾਜ ਕਰਵਾਇਆ ਸੀ ਅਤੇ ਇਕ ਵਾਰ ਫਿਰ ਤੋਂ ਉਹ ਐਤਵਾਰ ਨੂੰ ਕੋਲਕਾਤਾ ਖਿਲਾਫ ਆਪਣੀ ਸਮੱਸਿਆ ਨਾਲ ਜੂਝਦੇ ਦਿਸੇ। ਇਸ ਮੈਚ ਵਿਚ ਚੇਨਈ ਨੇ ਕੋਲਕਾਤਾ 'ਤੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਇਸ ਮੈਚ ਵਿਚ ਜਦੋਂ ਧੋਨੀ ਤੋਂ ਪੁੱਛਿਆ ਗਿਆ ਕਿ ਕੀ ਉਹ ਪਿੱਠ ਦਰਦ ਨਾਲ ਪਰੇਸ਼ਾਨ ਹਨ ਤਾਂ ਉਸ ਨੇ ਕਿਹਾ ਕਿ ਉਸਦੀ ਪਿੱਠ ਵਿਚ ਅਕੜਾਅ ਹੈ ਜਿਸ ਦੀ ਵਜ੍ਹਾ ਨਾਲ ਉਸ ਨੂੰ ਦਰਦ ਮਹਿਸੂਸ ਹੋ ਰਹੀ ਹੈ। ਧੋਨੀ ਨੇ ਕਿਹਾ ਉਮਦੀ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗਾ। ਧੋਨੀ ਨੇ ਆਪਣੀ ਟੀਮ ਬਾਰੇ ਕਿਹਾ ਕਿ ਉਸ ਨੂੰ ਆਪਣੀ ਟੀਮ ਵਿਚ ਕਾਫੀ ਸੁਧਾਰ ਦੀ ਗੁੰਜਾਈਸ਼ ਦਿਸ ਰਹੀ ਹੈ। ਚੇਨਈ ਨੇ ਇਸ ਸੀਜ਼ਨ ਵਿਚ ਹੁਣ ਤੱਕ 7 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ 7 ਵਿਚ ਉਸ ਨੂੰ ਜਿੱਤ ਮਿਲੀ ਹੈ। ਧੋਨੀ ਨੇ ਟੀਮ ਦੇ ਗੇਂਦਬਾਜ਼ਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸਾਡੀ ਗੇਂਦਬਾਜ਼ੀ ਸ਼ਾਨਦਾਰ ਰਹੀ। ਕੋਲਕਾਤਾ ਨੇ ਚੰਗੀ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਅਸੀਂ ਮੈਚ ਵਿਚ ਵਾਪਸੀ ਕਰ ਲਈ। ਅਸੀਂ ਕੋਲਕਾਤਾ ਨੂੰ ਉਸ ਸਕੋਰ ਤੱਕ ਰੋਕਣ 'ਚ ਸਫਲ ਰਹੇ ਜੋ ਸਾਡੀ ਪਹੁੰਚ ਤੋਂ ਦੂਰ ਨਹੀਂ ਸੀ।