IPL 2022: ਰਿੰਕੂ ਸਿੰਘ ਨੇ ਪੂਰਾ ਕੀਤਾ ਖ਼ੁਦ ਨਾਲ ਕੀਤਾ ਵਾਅਦਾ, ਮੈਚ ਤੋਂ ਪਹਿਲਾਂ ਹੱਥ ’ਤੇ ਲਿਖਿਆ ਸੀ ਇਹ ਮੈਸੇਜ

Tuesday, May 03, 2022 - 05:25 PM (IST)

IPL 2022: ਰਿੰਕੂ ਸਿੰਘ ਨੇ ਪੂਰਾ ਕੀਤਾ ਖ਼ੁਦ ਨਾਲ ਕੀਤਾ ਵਾਅਦਾ, ਮੈਚ ਤੋਂ ਪਹਿਲਾਂ ਹੱਥ ’ਤੇ ਲਿਖਿਆ ਸੀ ਇਹ ਮੈਸੇਜ

ਮੁੰਬਈ (ਏਜੰਸੀ)- ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈ.ਪੀ.ਐੱਲ. ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ 7 ਵਿਕਟਾਂ ਨਾਲ ਵੱਡੀ ਜਿੱਤ ਮਿਲੀ ਅਤੇ ਇਸੇ ਦੇ ਨਾਲ ਵਾਪਸ ਦੌੜ ਵਿਚ ਸ਼ਾਮਲ ਹੋ ਗਈ। ਹਾਲਾਂਕਿ, ਰਸਤਾ ਅਜੇ ਕਾਫ਼ੀ ਲੰਬਾ ਹੈ। ਹੁਣ ਕੇ.ਕੇ.ਆਰ. ਪੰਜਾਬ ਕਿੰਗਜ਼ ਨੂੰ ਪਿੱਛੇ ਛੱਡਦੇ ਹੋਏ ਅੰਕ ਸੂਚੀ ਵਿੱਚ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਅਲੀਗੜ੍ਹ ਦੇ ਰਿੰਕੂ ਸਿੰਘ ਪਲੇਅਰ ਅਤੇ ਮੈਨ ਆਫ਼ ਦਾ ਮੈਚ ਰਹੇ, ਜਿਨ੍ਹਾਂ ਨੇ ਕੇ.ਕੇ.ਆਰ. ਨੂੰ ਸ਼ਾਨਦਾਰ ਜਿੱਤ ਦਿਵਾਈ। ਰਿੰਕੂ ਸਿੰਘ ਨੇ 23 ਗੇਂਦਾਂ 'ਤੇ ਅਜੇਤੂ 42 ਦੌੜਾਂ ਬਣਾਈਆਂ ਅਤੇ 6 ਚੌਕਿਆਂ ਨਾਲ ਇਕ ਜ਼ਬਰਦਸਤ ਛੱਕਾ ਲਗਾਇਆ। ਇੰਨਾ ਹੀ ਨਹੀਂ ਉਨ੍ਹਾਂ ਦੀ ਜ਼ਬਰਦਸਤ ਬੱਲੇਬਾਜ਼ੀ ਨਾਲ ਉਨ੍ਹਾਂ ਦੀ ਜ਼ਬਰਦਸਤ ਫੀਲਡਿੰਗ ਵੀ ਦੇਖਣ ਨੂੰ ਮਿਲੀ, ਜਿੱਥੇ ਰਿੰਕੂ ਨੇ 2 ਕੈਚ ਫੜੇ। ਰਿੰਕੂ ਸਿੰਘ ਨੇ ਨਿਤੀਸ਼ ਰਾਣਾ ਨਾਲ ਚੌਥੀ ਵਿਕਟ ਲਈ 38 ਗੇਂਦਾਂ ਵਿੱਚ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਣਾ ਨੇ ਵੀ 37 ਗੇਂਦਾਂ ਵਿੱਚ 48 ਦੌੜਾਂ ਬਣਾਈਆਂ।

 

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਕੇ.ਕੇ.ਆਰ. ਨੇ ਹੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਰਿੰਕੂ ਸਿੰਘ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਸਵੇਰ ਤੋਂ ਹੀ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ 50 ਤੋਂ ਵੱਧ ਦੌੜਾਂ ਬਣਾਉਗੇ ਅਤੇ ਮੈਨ ਆਫ ਦਾ ਮੈਚ ਵੀ ਬਨਣਗੇ। ਅਜਿਹੇ 'ਚ ਉਨ੍ਹਾਂ ਨੇ ਖੁਦ ਆਪਣੇ ਹੱਥ 'ਤੇ ਲਿਖਿਆ ਸੀ ਕਿ 'ਅੱਜ ਮੈਂ 50 ਦੌੜਾਂ ਬਣਾਵਾਂਗਾ।' ਰਿੰਕੂ ਨੇ ਦੱਸਿਆ ਕਿ ਅਲੀਗੜ੍ਹ ਦੇ ਕਈ ਖਿਡਾਰੀ ਰਣਜੀ ਟਰਾਫੀ 'ਚ ਹਿੱਸਾ ਲੈ ਚੁੱਕੇ ਹਨ ਪਰ ਆਈ.ਪੀ.ਐੱਲ. ਵਿਚ ਸ਼ਾਮਲ ਹੋਣ ਵਾਲੇ ਉਹ ਪਹਿਲੇ ਖਿਡਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਈ.ਪੀ.ਐੱਲ. ਦੂਜੇ ਘਰੇਲੂ ਟੂਰਨਾਮੈਂਟਾਂ ਤੋਂ ਵੱਖਰਾ ਹੈ। ਉਹ 5 ਸਾਲਾਂ ਤੋਂ ਅਜਿਹੇ ਮੌਕੇ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਘਰੇਲੂ ਟੂਰਨਾਮੈਂਟਾਂ ਵਿਚ ਉਨ੍ਹਾਂ ਨੇ ਕਾਫ਼ੀ ਦੌੜਾਂ ਬਣਾਈਆਂ ਹਨ, ਇਸ ਲਈ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਆਈ.ਪੀ.ਐੱਲ. ਵਿਚ ਚੰਗਾ ਪ੍ਰਦਰਸ਼ਨ ਕਰਨਗੇ।
 


author

cherry

Content Editor

Related News