IPL ਦੇ ਮੈਚ ਨਵੇਂ ਸਿਰੇ ਤੋਂ ਆਯੋਜਿਤ ਹੋਣ ’ਤੇ ਨਹੀਂ ਖੇਡ ਸਕਣਗੇ ਇੰਗਲੈਂਡ ਦੇ ਕ੍ਰਿਕਟਰ
Tuesday, May 11, 2021 - 12:42 PM (IST)
ਲੰਡਨ (ਭਾਸ਼ਾ): ਇੰਗਲੈਂਡ ਕ੍ਰਿਕਟ ਟੀਮ ਦਾ ਜੂਨ ਦੇ ਬਾਅਦ ਪ੍ਰੋਗਰਾਮ ਕਾਫ਼ੀ ਰੁੱਝਿਆ ਹੋਇਆ ਹੈ ਅਤੇ ਜੇਕਰ ਆਈ.ਪੀ.ਐਲ. ਦੇ ਬਚੇ ਹੋਏ ਮੈਚ ਇਸ ਸਾਲ ਨਵੇਂ ਸਿਰੇ ਤੋਂ ਆਯੋਜਿਤ ਹੁੰਦੇ ਹਨ ਤਾਂ ਇੰਗਲੈਂਡ ਦੇ ਕ੍ਰਿਕਟਰ ਨਹੀਂ ਖੇਡ ਸਕਣਗੇ। ਈ.ਸੀ.ਬੀ. ਦੇ ਕ੍ਰਿਕਟ ਨਿਰਦੇਸ਼ਕ ਐਸ਼ਲੇ ਜਾਈਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਆਈ.ਪੀ.ਐਲ. ਬਾਇਓ ਬਬਲ ਵਿਚ ਕੋਰੋਨਾ ਦੇ ਮਾਮਲੇ ਆਉਣ ਦੇ ਬਾਅਦ ਲੀਗ ਪਿਛਲੇ ਹਫ਼ਤੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਹੁਣ ਇਸ ਨੂੰ ਜਾਂ ਤਾਂ ਸਤੰਬਰ ਦੇ ਆਖ਼ਰੀ ਵਿਚ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਜਾਂ ਨਵੰਬਰ ਦੇ ਮੱਧ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ। ਇੰਗਲੈਂਡ ਦੇ ਸਿਖ਼ਰ ਕ੍ਰਿਕਟਰ ਦੋਵਾਂ ਸਮਿਆਂ ਵਿਚ ਰੁੱਝੇ ਹੋਏ ਹੋਣਗੇ। ਉਨ੍ਹਾਂ ਨੂੰ ਸਤੰਬਰ ਅਤੇ ਅਕਤੂਬਰ ਵਿਚ ਬੰਗਲਾਦੇਸ਼ ਜਾਣਾ ਹੈ, ਜਦੋਂਕਿ ਟੀ20 ਵਿਸ਼ਵ ਕੱਪ ਦੇ ਠ ੀਕ ਬਾਅਦ ਐਸ਼ੇਜ ਸੀਰੀਜ਼ ਖੇਡੀ ਜਾਏਗੀ।