ਵਿਰਾਟ ਦੀ ਇਕ ਇੰਸਟਾਗ੍ਰਾਮ ਪੋਸਟ ਤੋਂ ਹੁੰਦੀ ਹੈ ਇੰਨ੍ਹੀ ਕਮਾਈ, ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ

Wednesday, Nov 08, 2017 - 12:04 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨਾ ਸਿਰਫ ਖੇਡ 'ਚ ਬਲਕਿ ਵਿਗਿਆਪਨ ਤੋਂ ਵੀ ਬਹੁਤ ਕਮਾਈ ਕਰਦੇ ਹਨ ਪਰ ਇਸ ਤੋਂ ਇਲਾਵਾ ਆਪਣੀ ਇੰਸਟਾਗ੍ਰਾਮ ਪੋਸਟ ਦੇ ਨਾਲ ਵੀ ਬਹੁਤ ਕਮਾਈ ਕਰਦੇ ਹਨ। ਇੰਸਟਾਗ੍ਰਾਮ ਤੋਂ ਕਮਾਈ 'ਚ ਉਹ ਦੁਨੀਆ ਦੇ ਮਸ਼ਹੂਰ ਫੁੱਟਬਾਲਰਾਂ ਤੇ ਟੈਨਿਸ ਖਿਡਾਰੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਕ ਇੰਸਟਾਗ੍ਰਾਮ ਪੋਸਟ ਤੋਂ 3.2 ਕਰੋੜ ਰੁਪਏ ਦੀ ਕਮਾਈ ਕਰਦੇ ਹਨ।
ਇੰਸਟਾਗ੍ਰਾਮ 'ਤੇ ਇਕ ਕਰੋੜ 'ਤੋਂ ਜ਼ਿਆਦਾ ਫਾਲੋਅਰਸ
ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਮਸ਼ਹੂਰ ਖਿਡਾਰੀਆਂ 'ਚ ਸ਼ਾਮਲ ਹਨ। ਉਸਦੇ ਫਾਲੋਅਰਸ ਭਾਰਤ ਦੇ ਨਾਲ ਨਾਲ ਯੂ.ਕੇ., ਯੂ.ਐੱਸ.ਏ. ਤੇ ਕਈ ਪੱਛਮੀ ਦੇਸ਼ਾਂ ਦੇ ਮੌਜੂਦ ਹਨ। ਵਿਰਾਟ ਦੇ ਇੰਸਟਾਗ੍ਰਾਮ 'ਤੇ 1 ਕਰੋੜ 66 ਲੱਖ ਫਾਲੋਅਰਸ ਹਨ।
ਭਾਰਤ ਦੇ ਸਭ ਤੋਂ ਮਹਿੰਗੇ ਖਿਡਾਰੀ
ਵਿਰਾਟ ਕੋਹਲੀ ਸੋਸ਼ਲ ਮੀਡੀਆ ਫਾਲੋਅਰਸ ਇੰਸਟਾਗ੍ਰਾਮ 'ਤੇ ਇਕ ਪ੍ਰਾਯੋਜਿਤ ਪੋਸਟ ਦੇ ਲਈ 3.2 ਕਰੋੜ ਰੁਪਏ ਲੈਦੇ ਹਨ। 29 ਸਾਲ ਦੇ ਵਿਰਾਟ ਕੋਹਲੀ ਦੀ ਬ੍ਰਾਂਡ ਵੇਲਯੂ ਕਈ ਮਾਮਲਿਆਂ 'ਚ ਦੁਨੀਆ ਦੇ ਦਿੱਗਜ਼ ਫੁੱਟਬਾਲਰ ਲਿਓਨੇਲ ਮੇਸੀ ਤੋਂ ਵੀ ਜ਼ਿਆਦਾ ਹੈ।
ਵਿਗਿਆਪਨ ਦੇ ਲਈ ਲੈਦੇ ਹਨ 5 ਕਰੋੜ
ਵਿਰਾਟ ਕੋਹਲੀ ਇਕ ਵਿਗਿਆਪਨ ਦੇ ਲਈ 5 ਕਰੋੜ ਰੁਪਏ ਲੈਦੇ ਹਨ। ਪਹਿਲਾਂ ਉਹ 2.5 ਕਰੋੜ ਤੋਂ 4 ਕਰੋੜ ਰੁਪਏ ਲੈਦੇ ਸਨ। ਇਸ ਦੇ ਨਾਲ ਹੀ ਭਾਰਤ-ਨਿਊਜ਼ੀਲੈਡ ਟੀ-20 ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲੇ ਵਨ ਡੇ ਸੀਰੀਜ਼ 'ਚ ਵੀ ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਸੀ।


Related News