ਟ੍ਰਾਇਲ ਮੈਚ ਤੋਂ ਬਾਅਦ ਤਿਆਰ ਹੋਵੇਗੀ ਟੀਮ : ਵਰਲਡ ਐਮੇਚਿਓਰ ਕਬੱਡੀ ਫੈਡਰੇਸ਼ਨ

Monday, Apr 15, 2019 - 05:26 PM (IST)

ਟ੍ਰਾਇਲ ਮੈਚ ਤੋਂ ਬਾਅਦ ਤਿਆਰ ਹੋਵੇਗੀ ਟੀਮ : ਵਰਲਡ ਐਮੇਚਿਓਰ ਕਬੱਡੀ ਫੈਡਰੇਸ਼ਨ

ਫਰੀਦਾਬਾਦ— ਵਰਲਡ ਐਮੇਚਿਓਰ ਕਬੱਡੀ ਫੈਡਰੇਸ਼ਨ ਵੱਲੋਂ ਐਤਵਾਰ ਨੂੰ ਪਿੰਡ ਮੇਵਲਾ ਮਹਾਰਾਜਪੁਰ ਸਥਿਤ ਸਟੇਟ ਸਕੂਲ 'ਚ ਕਬੱਡੀ ਟ੍ਰਾਇਲ ਮੈਚ ਆਯੋਜਿਤ ਕੀਤਾ ਗਿਆ। ਟ੍ਰਾਇਲ 'ਚ ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਖਿਡਾਰੀਆਂ ਨੇ ਹਿੱਸਾ ਲਿਆ। 

ਫੈਡਰੇਸ਼ਨ ਦੇ ਜਨਰਲ ਸਕੱਤਰ ਬੀ.ਐੱਸ. ਚਪਰਾਨਾ ਨੇ ਦੱਸਿਆ ਕਿ 10 ਖਿਡਾਰੀਆਂ ਦੀ ਚੋਣ ਬੰਗਲਾਦੇਸ਼ 'ਚ ਹੋਣ ਵਾਲੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਲਈ ਕੀਤੀ ਜਾਵੇਗੀ। ਟ੍ਰਾਇਲ ਦੇ ਦੌਰਾਨ 50 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਹੁਣ ਇਨ੍ਹਾਂ ਖਿਡਾਰੀਆਂ ਦਾ ਪ੍ਰੈਕਟਿਸ ਕੈਂਪ ਲਗਾਇਆ ਜਾਵੇਗਾ ਅਤੇ ਰੋਜ਼ਾਨਾ ਟੀਮਾਂ ਦਾ ਆਪਸ 'ਚ ਮੁਕਾਬਲਾ ਕਰਾਇਆ ਜਾਵੇਗਾ। ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਟੀਮ 'ਚ ਸਥਾਨ ਦਿੱਤਾ ਜਾਵੇਗਾ।


author

Tarsem Singh

Content Editor

Related News