ਇੰਸਟਾ. ਮਾਡਲ ਟੈਮੀ ਹੇਮਬ੍ਰੋ ਦਾ ਦਾਅਵਾ ਪੂਰੀ ਫੁੱਟਬਾਲ ਟੀਮ ਭੇਜਦੀ ਹੈ ਸ਼ਰਾਰਤੀ ਮੈਸੇਜ

1/10/2020 12:02:10 AM

ਨਵੀਂ ਦਿੱਲੀ - ਆਸਟਰੇਲੀਆ ਦੀ ਇੰਸਟਾਗ੍ਰਾਮ ਮਾਡਲ ਟੈਮੀ ਹੇਮਬ੍ਰੋ ਦਾ ਕਹਿਣਾ ਹੈ ਕਿ ਇਕ ਸਪੋਰਟਸ ਟੀਮ ਦੇ ਸਾਰੇ ਮੈਂਬਰ ਉਸ ਨੂੰ ਸ਼ਰਾਰਤ ਭਰੇ ਮੈਸੇਜ ਭੇਜ ਰਹੇ ਹਨ। ਟੈਮੀ ਨੇ ਆਪਣੇ ਪੋਡਕਾਸਟ 'ਤੇ ਭੈਣ ਐਮਿਲੀ ਅਤੇ ਐਮੀ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਪ੍ਰਮਾਤਮਾ ਦੀ ਸਹੁੰ ਖਾਂਦੀ ਹਾਂ, ਇਸ ਦੁਨੀਆ ਦਾ ਹਰ ਖਿਡਾਰੀ ਮੇਰੇ ਡੀ. ਐੱਮ. (ਡਾਇਰੈਕਟ ਮੈਸੇਜ) ਵਿਚ ਅਸਫਲ ਰਿਹਾ ਹੈ। ਅਕਸਰ ਕੈਨੇਡਾ ਦੇ ਸਿੰਗਰ ਜਹਕੋਯ ਪਾਮਰ ਦੇ ਨਾਲ ਦੇਖੀ ਜਾਣ ਵਾਲੀ ਟੈਮੀ ਨੇ ਕਿਹਾ ਕਿ ਫੋਟੋ ਸ਼ੇਅਰਿੰਗ ਐਪ 'ਤੇ ਉਸ ਨੂੰ ਉਸ ਦਿਨ ਹੈਰਾਨੀ ਹੋਈ, ਜਦੋਂ ਇਕ ਟੀਮ ਦੇ ਸਾਰੇ ਮੈਂਬਰ ਉਸ ਨੂੰ ਸ਼ਰਾਰਤ ਭਰੇ ਮੈਸੇਜ ਭੇਜਣ ਲੱਗੇ। ਹਾਲਾਂਕਿ ਇਹ ਉਸ ਦੇ ਲਈ ਬੁਰਾ ਸੀ ਕਿਉਂਕਿ ਮੈਂ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ। 25 ਸਾਲ ਦੀ ਉਮਰ ਵਿਚ 2 ਬੱਚਿਆਂ ਦੀ ਮਾਂ ਬਣ ਚੁੱਕੀ ਟੈਮੀ ਨੇ ਕਿਹਾ ਕਿ ਜੇਕਰ ਟੀਮ ਵਿਚ ਕੋਈ ਪਲੇਅਰ ਮੈਨੂੰ ਦੇਖਣ ਵਿਚ ਚੰਗਾ ਲੱਗਦਾ ਹੈ ਤਾਂ ਮੈਂ ਜ਼ਰੂਰ ਉਸ ਨਾਲ ਡੇਟ 'ਤੇ ਜਾਂਦੀ ਹੈ ਪਰ ਅਜਿਹਾ ਹੋ ਨਹੀਂ ਸਕਿਆ।

PunjabKesariPunjabKesariPunjabKesariPunjabKesari

ਜ਼ਿਕਰਯੋਗ ਹੈ ਕਿ ਟੈਮੀ ਬੀਤੇ ਦਿਨੀਂ ਉਦੋਂ ਚਰਚਾ ਵਿਚ ਆਈ ਸੀ, ਜਦੋਂ ਦੂਜੀ ਬੇਟੀ ਸੇਸਕੀਆ ਨੂੰ ਜਨਮ ਦੇਣ ਤੋਂ ਬਾਅਦ ਉਸ ਨੇ ਤੇਜ਼ੀ ਨਾਲ ਭਾਰ ਘੱਟ ਕੀਤਾ ਸੀ। ਟੈਮੀ ਦੀ ਆਪਣੀ ਐਕਸਰਸਾਈਜ਼ ਐਪ ਵੀ ਹੈ, ਜਿਸ ਵਿਚ ਉਹ ਆਪਣੇ ਫੈਨਜ਼ ਨੂੰ ਫਿੱਟਨੈੱਸ ਦੇ ਟਿੱਪਸ ਦਿੰਦੀ ਹੈ। ਉਹ ਇਸ ਤੋਂ ਪਹਿਲਾਂ ਰੀਸ ਹਾਕਿੰਗਸ ਦੇ ਨਾਲ ਰਿਲੇਸ਼ਨ ਵਿਚ ਸੀ। ਦੋਵਾਂ ਦਾ ਰਿਲੇਸ਼ਨਸ਼ਿਪ ਜੂਨ 2018 ਵਿਚ ਟੁੱਟ ਗਿਆ ਸੀ। ਇਸ ਤੋਂ ਬਾਅਦ ਇੰਸਟਾਗ੍ਰਾਮ ਮਾਡਲ ਪਾਮਰ ਦੇ ਨਾਲ ਦੇਖੀ ਜਾਣ ਲੱਗੀ। ਬੀਤੇ ਦਿਨੀਂ ਟੈਮੀ ਸੁਪਰ ਮਾਡਲ ਕੈਲੀ ਜੇਨਰ ਦੀ 21ਵੀਂ ਬਰਥ ਡੇ ਪਾਰਟੀ ਦੌਰਾਨ ਵੱਧ ਸ਼ਰਾਬ ਪੀਣ ਅਤੇ ਡਿੱਗਣ ਕਾਰਣ ਸੁਰਖੀਆਂ ਵਿਚ ਆਈ ਸੀ। ਟੈਮੀ ਨੇ ਉਸ ਹਾਦਸੇ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖਰਾਬ ਦਿਨ ਸੀ। ਮੈਂ ਉਸ ਦੇ ਲਈ ਬਹੁਤ ਸ਼ਰਮਿੰਦਾ ਹੈ।

PunjabKesariPunjabKesariPunjabKesariPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh