ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ, ਸਾਹਮਣੇ ਆਈ ਪੂਰੀ ਸੂਚੀ
Tuesday, Aug 11, 2026 - 11:23 AM (IST)
ਫਗਵਾੜਾ/ਸੁਲਤਾਨਪੁਰ ਲੋਧੀ (ਜਲੋਟਾ, ਧੀਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕਰਕੇ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਾਬਕਾ ਸੀ. ਪੀ. ਐੱਸ. ਦੇਸ ਰਾਜ ਸਿੰਘ ਧੁੱਗਾ ਸਾਬਕਾ ਵਿਧਾਇਕ ਅਤੇ ਉਘੇ ਮੁਲਾਜ਼ਮ ਆਗੂ ਰਹੇ ਕਰਮਜੀਤ ਸਿੰਘ ਭਗੜਾਣਾ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਨੌਜਵਾਨ ਆਗੂ ਕੰਵਲਪ੍ਰੀਤ ਸਿੰਘ ਕਾਕੀ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਦੀ ਤਿਆਰੀ ਵਿਚ ਭਾਜਪਾ! ਪਾਰਟੀ ਹਾਈਕਮਾਂਡ ਤੋਂ ਮਿਲੀ ਹਰੀ ਝੰਡੀ
ਹਰਦਿਆਲ ਸਿੰਘ ਮਿੱਠੂ ਚਾਓਕੇ, ਲਖਵਿੰਦਰ ਸਿੰਘ ਮਹਿਮਾ, ਜਥੇ. ਪ੍ਰੀਤਮ ਸਿੰਘ ਮਨਸੀਹਾਂ, ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ, ਗੁਰਬਚਨ ਸਿੰਘ ਕਰਮੂਵਾਲਾ, ਮਾਸਟਰ ਬਲਵਿੰਦਰ ਸਿੰਘ ਗੋਰਾਇਆ, ਜਥੇ. ਮੋਹਣ ਸਿੰਘ ਡੁਮੇਵਾਲ, ਸੁਖਦੇਵ ਸਿੰਘ ਝਾੜੀਵਾਲਾ, ਸ਼੍ਰੀ ਸ਼ਾਮ ਲਾਲ ਬਜਾਜ ਫਰੀਦਕੋਟ, ਬਲਜਿੰਦਰ ਸਿੰਘ ਧਾਲੀਵਾਲ ਸਾਦਿਕ, ਸੁਖਬੀਰ ਸਿੰਘ ਵਾਹਲਾ, ਜਥੇਦਾਰ ਜਸਮੇਲ ਸਿੰਘ ਬੌਂਦਲੀ, ਜਥੇਦਾਰ ਸਵਰਨ ਸਿੰਘ ਹਰੀਪੁਰਾ, ਕੁਲਦੀਪ ਸਿੰਘ ਮੂੜ ਸ਼੍ਰੀ ਹਰਗੋਬਿੰਦਪੁਰ, ਨਰਿੰਦਰਜੀਤ ਸਿੰਘ ਹੁਸੈਨਪੁਰ ਸ਼ਾਮਚੁਰਾਸੀ, ਰਣਜੀਤ ਸਿੰਘ ਰਾਣਾ ਜਲੰਧਰ, ਉੁਘੇ ਕ੍ਰਿਸਚਨ ਆਗੂ ਸ਼੍ਰੀ ਅਗਸਤਨ ਦਾਸ, ਅਵਤਾਰ ਸਿੰਘ ਭੁੰਗਰਨੀ ਫਗਵਾੜਾ, ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ, ਚਰਨਜੀਤ ਸਿੰਘ ਸੰਧੂ ਸੱਕਾਂਵਾਲੀ, ਅਮਨਪਾਲ ਸਿੰਘ ਨਾਨਹੇੜਾ ਬਸੀ ਪਠਾਣਾਂ, ਜਤਿੰਦਰ ਸਿੰਘ ਰੋਬਿਨ ਲੁਧਿਆਣਾ, ਬਲਵਿੰਦਰ ਸਿੰਘ ਲਾਇਲਪੁਰੀ ਲੁਧਿਆਣਾ, ਰਣਜੀਤ ਸਿੰਘ ਰਾਣਾ ਰਾਜਪੁਰਾ, ਐਡਵੋਕੇਟ ਵਿਜੇ ਧੀਰ ਮੋਗਾ, ਰਾਜਵੰਤ ਸਿੰਘ ਮਾਹਲਾ, ਰਣਜੀਤ ਸਿੰਘ ਭਾਊੁ, ਦਿਲਾਬਰ ਸਿੰਘ ਦਿੱਲੀ ਬਲਾਚੌਰ, ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ, ਕ੍ਰਿਸ਼ਨ ਸਿੰਘ ਸਨੌਰ, ਰਜਿੰਦਰ ਸਿੰਘ ਚਕੇਰੀਆਂ ਮਾਨਸਾ, ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ, ਦਵਿੰਦਰ ਸਿੰਘ ਦਿਆਲ ਪਟਿਆਲਾ, ਬੂਟਾ ਸਿੰਘ ਅਲੀਪੁਰ, ਪਰਮਿੰਦਰ ਸਿੰਘ ਪੰਨੂ ਕੰਗ ਮਾਈ, ਯੁਗਵਿੰਦਰ ਸਿੰਘ ਧਾਲੀਵਾਲ, ਦਿਲਦਾਰ ਸਿੰਘ ਬੱਬਰ ਮਜਾਰਾ, ਕੁਲਦੀਪ ਸਿੰਘ ਨੱਸੂਪੁਰ, ਸਰਬਜੀਤ ਸਿੰਘ ਪਾਰਸ ਮੋਹਾਲੀ, ਗੁਰਜੀਤ ਸਿੰਘ ਪੰਧੇਰਖੇੜੀ ਪਾਇਲ, ਅਵਤਾਰ ਸਿੰਘ ਚੀਮਾ ਵਡਾਲਾ ਗ੍ਰੰਥੀਆਂ, ਸੁਰਜੀਤ ਸਿੰਘ ਦੰਗਾ ਪੀੜਤ ਲੁਧਿਆਣਾ ਅਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ ਅਮਲੋਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮ ਨੇ ਕੀਤਾ ਵੱਡਾ ਕਾਂਡ, ਜਿਸ ਥਾਣੇ 'ਚ ਤਾਇਨਾਤ ਉਸੇ 'ਚ ਦਰਜ ਹੋਇਆ ਮਾਮਲਾ
ਉੱਥੇ ਹੀ ਹਰਪਾਲ ਸਿੰਘ ਗੱਜਪੁਰ, ਗੁਰਮੁਖ ਸਿੰਘ ਸੈਣੀ ਰੋਪੜ, ਜਰਨੈਲ ਸਿੰਘ ਜੈਲੀ ਭਰਤਗੜ੍ਹ, ਜੋਗਾ ਸਿੰਘ ਸਿੱਧੂ ਪਾਤੜਾਂ, ਸਰੂਪ ਸਿੰਘ ਬਟਾਲਾ, ਸ਼ਮਸ਼ੇਰ ਸਿੰਘ ਚੀਮਾ ਬਟਾਲਾ, ਬਲਕਾਰ ਸਿੰਘ ਬਾਰਨ, ਜਸਵਿੰਦਰ ਸਿੰਘ ਪ੍ਰਿੰਸ ਸੰਗਰੂਰ, ਸੁਖਪਾਲ ਸਿੰਘ ਬਾਜ਼ੀਗਰ, ਸ਼ਾਦੀਰਾਮ ਬਾਜ਼ੀਗਰ ਪਟਿਆਲਾ, ਹਰਜੀਤ ਸਿੰਘ ਇਬਰਾਹਿਮਪੁਰ, ਜੋਗਾ ਸਿੰਘ ਭਰਤਪੁਰ ਜੱਟਾਂ, ਅਮਰਜੀਤ ਸਿੰਘ ਟੋਡਰਪੁਰ, ਮਲਕੀਤ ਸਿੰਘ ਚੰਨਣਖੇੜਾ, ਕਮਲਜੀਤ ਸਿੰਘ ਮੱਲ੍ਹਾ, ਹਰਮਿੰਦਰ ਸਿੰਘ ਕੁੰਭੜਾ, ਪ੍ਰਤਾਪ ਭੱਟੀ ਫਤਿਹਗੜ੍ਹ ਚੂੜੀਆਂ, ਅਮਨਦੀਪ ਗਿੱਲ ਮਜੀਠਾ, ਭਿੰਦਰ ਸਿੰਘ ਮੰਡੀ ਗੋਬਿੰਦਗੜ੍ਹ, ਸ਼ਰਧਾ ਸਿੰਘ ਛੰਨਾ, ਪਰਮਿੰਦਰ ਸਿੰਘ ਨੀਟਾ ਸੰਧੂ ਅਤੇ ਸੰਤੋਖ ਸਿੰਘ ਲੁਧਿਆਣਾ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸਿਮਰਨਜੀਤ ਸਿੰਘ ਰਸੂਲਪੁਰ ਬਸੀ ਪਠਾਣਾਂ, ਜਸਵਿੰਦਰ ਸਿੰਘ ਪਾਰਸ ਜੰਡਿਆਲਾ ਗੁਰੂ, ਬਲਵਿੰਦਰ ਸਿੰਘ ਲਾਲਕਾ, ਡਾ. ਜਗਬੀਰ ਸਿੰਘ , ਅਵਤਾਰ ਸਿੰਘ ਧਮੋਟ, ਹੰਸ ਰਾਜ ਰਾਮਪੁਰਾ ਬੱਲੂਆਣਾ, ਲਖਵੀਰ ਸਿੰਘ ਲੁਧਿਆਣਾ ਅਤੇ ਪਵਿੱਤਰ ਸਿੰਘ ਲੁਧਿਆਣਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਮੈਲਬੌਰਨ 'ਚ ਵਾਪਰੇ ਹਾਦਸੇ ਨੇ ਬਟਾਲਾ 'ਚ ਪੁਆਏ ਵੈਣ, ਇਕਲੌਤਾ ਪੁੱਤ ਗਵਾ ਬੈਠਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
