ਭਾਰਤੀ ਪਹਿਲਵਾਨ ਸੁਮਿਤ ਨੂੰ ਫਾਈਨਲ 'ਚ ਮਿਲੀ ਬਾਈ, ਮਿਲਿਆ ਸੋਨ ਤਮਗਾ

04/14/2018 4:52:29 PM

ਗੋਲਡ ਕੋਸਟ, (ਬਿਊਰੋ)— ਕਾਮਨਵੈਲਥ ਗੇਮਸ 2018 ਵਿੱਚ ਭਾਰਤੀ ਪਹਿਲਵਾਨ ਸੁਮਿਤ ਨੇ 125 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤ ਲਿਆ ਹੈ । ਸੁਮਿਤ ਨੂੰ ਫਾਈਨਲ ਮੁਕਾਬਲੇ ਵਿੱਚ ਨਾਈਜੀਰੀਆ ਦੇ ਸਿਨੀ ਬੋਲਟਿਕ ਨੇ ਟੱਕਰ ਦੇਣੀ ਸੀ । ਪਰ ਐਨ ਮੌਕੇ 'ਤੇ ਬੋਲਟਿਕ ਨੇ ਸੱਟ  ਦੇ ਕਾਰਨ ਮੈਚ ਲੜਨ ਤੋਂ ਮਨ੍ਹਾ ਕਰ ਦਿੱਤਾ। ਇਸ ਤਰ੍ਹਾਂ ਬਿਨਾਂ ਫਾਈਨਲ ਖੇਡੇ ਹੀ ਸੁਮਿਤ ਨੇ ਸੋਨ ਤਮਗੇ ਉੱਤੇ ਕਬਜ਼ਾ ਜਮਾ ਲਿਆ । ਸੋਨ ਤਮਗਾ ਜਿੱਤਦੇ ਹੀ ਸੁਮਿਤ ਨੇ ਆਪਣੇ ਮੋਡਿਆਂ ਉੱਤੇ ਇੰਡੀਅਨ ਫਲੈਗ ਰੱਖਿਆ ਅਤੇ ਗਰਾਉਂਡ ਦਾ ਚੱਕਰ ਲਗਾਉਂਦੇ ਹੋਏ ਦਰਸ਼ਕਾਂ ਦੀ ਪ੍ਰਸ਼ੰਸਾ ਸਵੀਕਾਰ ਕੀਤੀ । 

ਇਸ ਤੋਂ ਪਹਿਲਾਂ ਗੇਮਸ ਦੀ ਸ਼ੁਰੂਆਤ ਵਿੱਚ ਸੁਮਿਤ ਦਾ ਮੁਕਾਬਲਾ ਕੈਮਰੂਨ ਦੇ ਪਹਿਲਵਾਨ ਕਲਾਉਡ ਕਿਊਮੇਨ ਨਾਲ ਸੀ । ਪਰ ਐਨ ਮੌਕੇ 'ਤੇ ਕਲਾਉਡ ਮੁਕਾਬਲੇ ਤੋਂ ਪਿੱਛੇ ਹੱਟ ਗਏ ।  ਇਸਦਾ ਫਾਇਦਾ ਚੁੱਕ ਸੁਮਿਤ ਸੈਮੀਫਾਈਨਲ ਵਿੱਚ ਪਹੁੰਚ ਗਏ ਜਿੱਥੇ ਉਨ੍ਹਾਂ ਦਾ ਸਾਹਮਣਾ ਪਾਕਿਸਤਾਨ ਦੇ ਤਾਇਬ ਰਾਜਾ ਨਾਲ ਹੋਣਾ ਸੀ । ਉਮੀਦ ਮੁਤਾਬਕ ਹੀ ਪਹਿਲੇ ਹੀ ਰਾਉਂਡ ਵਿੱਚ ਦੋਨਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ । ਤਾਇਬ 125 ਕਿਲੋਗ੍ਰਾਮ  ਵਰਗ ਵਿੱਚ ਗੋਲਡ ਦੇ ਸਭ ਤੋਂ ਤਗੜੇ ਉਮੀਦਵਾਰਾਂ ਵਿੱਚੋਂ ਇੱਕ ਸਨ ।  

ਪਹਿਲੇ ਰਾਉਂਡ ਵਿੱਚ ਸੁਮਿਤ ਨੇ ਵੀ ਚੰਗੀ ਖੇਡ ਦਿਖਾਉਂਦੇ ਹੋਏ ਲੀਡ 3-2 ਦੀ ਕਰ ਲਈ ।  ਇਸਦੇ ਬਾਅਦ ਦੋਨਾਂ ਪਹਿਲਵਾਨਾਂ ਨੇ ਕੁਝ ਚੰਗੇ ਦਾਅ ਖੇਡੇ । ਪਰ ਫਿਰ ਅਚਾਨਕ ਸੁਮਿਤ ਪਾਕਿਸਤਾਨ ਦੇ ਪਹਿਲਵਾਨ ਉੱਤੇ ਹਾਵੀ ਹੁੰਦੇ ਨਜ਼ਰ ਆਏ । ਤਾਬੜਤੋੜ ਅੰਕ ਪ੍ਰਾਪਤ ਕਰਨ ਦੇ ਚਲਦੇ ਜਦੋਂ ਉਨ੍ਹਾਂ ਦੀ ਲੀਡ 10-4 ਤੱਕ ਪਹੁੰਚੀ ਤਾਂ ਰੈਫਰੀ ਨੇ ਵੀ ਉਨ੍ਹਾਂ ਨੂੰ ਤੁਰੰਤ ਜੇਤੂ ਐਲਾਨ ਦਿੱਤਾ।


Related News