ਭਾਰਤੀ ਮਹਿਲਾ ਹਾਕੀ ਟੀਮ ਨੇ ਕਜ਼ਾਕਿਸਤਾਨ ਨੂੰ 21-0 ਨਾਲ ਹਰਾਇਆ

Tuesday, Aug 21, 2018 - 10:37 PM (IST)

ਭਾਰਤੀ ਮਹਿਲਾ ਹਾਕੀ ਟੀਮ ਨੇ ਕਜ਼ਾਕਿਸਤਾਨ ਨੂੰ 21-0 ਨਾਲ ਹਰਾਇਆ

ਜਕਾਰਤਾ- ਗੁਰਜੀਤ ਕੌਰ, ਲਾਲਰੇਮਸਿਆਮੀ, ਨਵਨੀਤ ਕੌਰ ਤੇ ਵੰਦਨਾ ਕਟਾਰੀਆ ਦੀਆਂ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਵਿਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਮੰਗਲਵਾਰ ਨੂੰ ਕਜ਼ਾਕਿਸਤਾਨ ਨੂੰ 21-0 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਮੇਜ਼ਬਾਨ ਇੰਡੋਨੇਸ਼ੀਆ ਨੂੰ ਆਪਣੇ ਪੂਲ-ਬੀ ਵਿਚ 8-0 ਨਾਲ ਹਰਾਇਆ ਸੀ। ਸੋਨ ਤਮਗਾ ਤੇ ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਖੇਡ ਰਹੀ ਭਾਰਤੀ ਟੀਮ ਨੇ ਲਗਾਤਾਰ ਦੂਜੇ ਮੈਚ ਵਿਚ ਗੋਲਾਂ ਦਾ ਮੀਂਹ ਵਰ੍ਹਾਇਆ।


Related News