ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ

Monday, Aug 23, 2021 - 07:59 PM (IST)

ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ

ਲੀਡਸ- ਭਾਰਤੀ ਟੀਮ ਨੇ ਇੰਗਲੈਂਡ ਦੇ ਵਿਰੁੱਧ ਤੀਜੇ ਟੈਸਟ ਤੋਂ ਪਹਿਲਾਂ ਐਤਵਾਰ ਨੂੰ ਹੈਡਿੰਗਲੇ 'ਚ ਨੈੱਟ 'ਤੇ ਟ੍ਰੇਨਿੰਗ ਸ਼ੁਰੂ ਕੀਤੀ, ਜਿਸ ਵਿਚ ਸਾਰੇ ਚੋਟੀ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਪੰਜ ਮੈਚਾਂ ਦੀ ਸੀਰੀਜ਼ ਦੇ ਤੀਜੇ ਟੈਸਟ ਦੇ ਲਈ ਲੀਡਸ ਪਹੁੰਚਣ ਦੇ ਤੁਰੰਤ ਬਾਅਦ ਭਾਰਤੀ ਟੀਮ ਨੇ ਮੁਹਿੰਮ ਸ਼ੁਰੂ ਕੀਤੀ। ਲਾਰਡਸ ਵਿਚ ਦੂਜੇ ਟੈਸਟ 'ਚ 151 ਦੌੜਾਂ ਦੀ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾਈ ਹੋਈ ਹੈ। ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਅਜਿੰਕਯ ਰਹਾਣੇ ਅਤੇ ਸੀਨੀਅਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੋਂ ਲੈ ਕੇ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਤੇਜ਼ ਗੇਂਦਬਾਜ਼ੀ ਜੋੜੀ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਸਪਿਨ ਜੋੜੀ ਨੇ ਨੈੱਟ 'ਤੇ ਪਸੀਨਾ ਵਹਾਇਆ।

PunjabKesari
ਵਿਕਟਕੀਪਰ ਰਿਸ਼ਭ ਪੰਤ ਨੇ ਵੀ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਕੋਹਲੀ ਦੀਆਂ ਨਜ਼ਰਾਂ ਲੀਡਸ ਟੈਸਟ ਵਿਚ ਜਿੱਤ ਦੇ ਨਾਲ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਉਣ 'ਤੇ ਟਿਕੀਆਂ ਹੋਈਆਂ ਹਨ। ਭਾਰਤ ਨੇ ਹੈਡਿੰਗਲੇ 'ਚ ਪਿਛਲਾ ਟੈਸਟ 2002 ਵਿਚ ਖੇਡਿਆ ਸੀ ਅਤੇ ਮੌਜੂਦਾ ਟੀਮ ਦੇ ਕਿਸੇ ਖਿਡਾਰੀ ਨੂੰ ਇਸ ਮੈਦਾਨ 'ਤੇ ਟੈਸਟ ਖੇਜਣ ਦਾ ਤਜਰਬਾ ਨਹੀਂ ਹੈ। ਤੀਜਾ ਟੈਸਟ ਬੁੱਧਵਾਰ ਤੋਂ ਸ਼ੁਰੂ ਹੋਵੇਗਾ। 


ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News