ਭਾਰਤੀ ਟੀਮ ਕੋਲ ਹਾਕੀ ''ਚ ਵਿਸ਼ਵ ਚੈਂਪੀਅਨ ਬਣਨ ਲਈ ਸਭ ਕੁਝ ਮੌਜੂਦ : ਸਾਬਕਾ ਪਾਕਿਸਤਾਨੀ ਕਪਤਾਨ
Monday, Dec 05, 2022 - 04:28 PM (IST)

ਨਵੀਂ ਦਿੱਲੀ— ਪਾਕਿਸਤਾਨ ਹਾਕੀ ਟੀਮ ਦੇ ਸਾਬਕਾ ਕਪਤਾਨ ਤਾਹਿਰ ਜ਼ਮਾਂ ਦਾ ਮੰਨਣਾ ਹੈ ਕਿ ਭਾਰਤ 47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਫਿਰ ਤੋਂ ਵਿਸ਼ਵ ਚੈਂਪੀਅਨ ਬਣ ਸਕਦਾ ਹੈ ਜੇਕਰ ਉਹ ਮੇਜ਼ਬਾਨ ਹੋਣ ਦੇ ਦਬਾਅ ਨੂੰ ਝੱਲ ਸਕੇ ਅਤੇ ਆਪਣੀ ਖੇਡ 'ਚ ਨਿਰੰਤਰਤਾ ਦਿਖਾ ਸਕੇ। ਪਾਕਿਸਤਾਨ ਦੀ 1994 ਵਿਸ਼ਵ ਕੱਪ ਜੇਤੂ ਟੀਮ ਦੇ ਅਹਿਮ ਮੈਂਬਰ ਰਹੇ ਜ਼ਮਾਨ ਨੇ ਕਿਹਾ ਕਿ ਘਰੇਲੂ ਸਰਜ਼ਮੀਂ 'ਤੇ ਵੱਡੇ ਟੂਰਨਾਮੈਂਟ ਖੇਡਣ ਦੇ ਆਪਣੇ ਫਾਇਦੇ ਅਤੇ ਨੁਕਸਾਨ ਹੁੰਦੇ ਹਨ।
ਜ਼ਮਾਨ ਨੇ ਕਿਹਾ, 'ਮੈਂ ਕਹਾਂਗਾ ਕਿ ਇਸ ਵਾਰ ਭਾਰਤ ਕੋਲ ਚੰਗਾ ਮੌਕਾ ਹੈ। ਇਮਾਨਦਾਰੀ ਨਾਲ ਕਹਾਂ ਤਾਂ ਘਰੇਲੂ ਗਰਾਊਂਡ 'ਤੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣਾ ਫਾਇਦੇਮੰਦ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਨੂੰ ਘਰੇਲੂ ਦਰਸ਼ਕਾਂ ਅਤੇ ਸਥਾਨਕ ਮੀਡੀਆ ਦੇ ਦਬਾਅ ਤੋਂ ਸਾਵਧਾਨ ਰਹਿਣਾ ਹੋਵੇਗਾ।' ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਖਿਡਾਰੀਆਂ ਨੂੰ ਅਨੁਸ਼ਾਸਿਤ ਹਾਕੀ ਖੇਡਣ ਅਤੇ ਭਾਵੁਕ ਨਾ ਹੋਣ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਲਿਵਿੰਗਸਟਨ ਸੱਟ ਕਾਰਨ ਪਾਕਿਸਤਾਨ ਟੈਸਟ ਸੀਰੀਜ਼ ਤੋਂ ਬਾਹਰ
ਮੈਂ ਕਹਾਂਗਾ ਕਿ ਮੈਂ ਭਾਰਤੀ ਟੀਮ ਦੇ ਪ੍ਰਦਰਸ਼ਨ ਵਿੱਚ ਜੋ ਨਿਰੰਤਰਤਾ ਵੇਖੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਕੋਲ ਉਹ ਸਭ ਕੁਝ ਹੈ ਜੋ ਇਸ ਵਾਰ ਉਸ ਨੂੰ ਵਿਸ਼ਵ ਚੈਂਪੀਅਨ ਬਣਾ ਸਕਦਾ ਹੈ। ਐੱਫਆਈਐੱਚ ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰਾਊਰਕੇਲਾ 'ਚ ਖੇਡਿਆ ਜਾਵੇਗਾ। ਆਪਣੇ ਦੌਰ ਦੇ ਇਸ ਦਿੱਗਜ ਫਾਰਵਰਡ ਨੂੰ ਲੱਗਦਾ ਹੈ ਕਿ ਆਉਣ ਵਾਲਾ ਟੂਰਨਾਮੈਂਟ ਬੇਹੱਦ ਮੁਕਾਬਲੇ ਵਾਲਾ ਹੋਵੇਗਾ।
ਉਸ ਨੇ ਅੱਗੇ ਕਿਹਾ, “ਫਰਾਂਸ ਅਤੇ ਦੱਖਣੀ ਅਫਰੀਕਾ ਅਜਿਹੀਆਂ ਟੀਮਾਂ ਹਨ ਜੋ ਕਿਸੇ ਵੀ ਤਰ੍ਹਾਂ ਦਾ ਉਲਟਫੇਰ ਕਰ ਸਕਦੀਆਂ ਹਨ ਪਰ ਦੂਜੇ ਪਾਸੇ ਆਸਟਰੇਲੀਆ, ਬੈਲਜੀਅਮ, ਜਰਮਨੀ ਅਤੇ ਸ਼ਾਇਦ ਅਰਜਨਟੀਨਾ ਵੱਡੀਆਂ ਟੀਮਾਂ ਹਨ ਜਿਨ੍ਹਾਂ 'ਤੇ ਨਜ਼ਰ ਰੱਖਣੀ ਚਾਹੀਦਾ ਹੈ। ਪਾਕਿਸਤਾਨ ਲਈ 252 ਅੰਤਰਰਾਸ਼ਟਰੀ ਮੈਚਾਂ ਵਿੱਚ 134 ਗੋਲ ਕਰਨ ਵਾਲੇ ਸਾਬਕਾ ਖਿਡਾਰੀ ਨੇ ਕਿਹਾ, “ਮੈਂ ਇਸ ਵਾਰ ਆਸਟਰੇਲੀਆ ਅਤੇ ਨੀਦਰਲੈਂਡ ਨੂੰ ਬੈਲਜੀਅਮ ਤੋਂ ਉੱਪਰ ਰੱਖਾਂਗਾ। ਪਰ ਦੇਖਦੇ ਹਾਂ ਕਿ ਟੂਰਨਾਮੈਂਟ ਕਿਵੇਂ ਅੱਗੇ ਵਧਦਾ ਹੈ। ਸਰਵੋਤਮ ਟੀਮ ਵਿਸ਼ਵ ਕੱਪ ਜਿੱਤੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।