PM ਮੋਦੀ ਨੂੰ ਮੈਸੇਜ ਕਰ ਟ੍ਰੋਲ ਹੋਈਆਂ ਇਹ ਸਟਾਰ ਖਿਡਾਰਨਾਂ, ਵਜ੍ਹਾ ਜਾਣ ਨਹੀਂ ਰੁਕੇਗਾ ਹਾਸਾ

10/28/2019 12:46:21 PM

ਨਵੀਂ ਦਿੱਲੀ : ਭਾਰਤੀ ਮਹਿਲਾ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹਿਲਾ ਸ਼ਕਤੀਕਰਨ ਦੀ ਦਿਸ਼ਾ ਵਿਚ ਚਲਾਏ ਗਏ 'ਭਾਰਤ ਦੀ ਲਕਸ਼ਮੀ' ਮੁਹਿੰਮ ਲਈ ਉਨ੍ਹਾਂ ਨੂੰ ਧੰਨਵਾਦ ਕਹਿਣ ਲਈ ਇਕ ਹੀ ਤਰ੍ਹਾਂ ਦੇ ਮੈਸੇਜ ਨੂੰ ਕਾਪੀ ਕਰ ਕੇ ਪੋਸਟ ਕਰ ਦਿੱਤਾ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਉਨ੍ਹਾਂ ਨੂੰ ਲੰਮੇ ਹੱਥੀ ਲੈ ਲਿਆ। ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ 'ਭਾਰਤ ਦੀ ਲਕਸ਼ਮੀ' ਮੁਹਿੰਮ ਲਈ ਮੋਦੀ ਨੂੰ ਧੰਨਵਾਦ ਕਰਦਿਆਂ ਸ਼ਨੀਵਾਰ ਨੂੰ ਟਵਿੱਟਰ 'ਤੇ ਲਿਖਿਆ, ''ਦੀਵਾਲੀ 'ਤੇ ਮਹਿਲਾਵਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਸਨਮਾਨਤ ਕਰਨ ਦੀ ਮੁਹਿੰਮ ਲਈ ਪੀ. ਐੱਮ. ਮੋਦੀ ਦਾ ਧੰਨਵਾਦ। ਇਸ ਨਾਲ ਸਾਨੂੰ ਮਿਹਨਤ ਕਰਨ ਅਤੇ ਭਾਰਤ ਦਾ ਮਾਣ ਵਧਾਉਣ ਲਈ ਪ੍ਰੇਰਣਾ ਮਿਲਦੀ ਹੈ।''

ਸਾਇਨਾ ਦੇ ਮੈਸੇਜ ਨਾਲ ਪੂਰੀ ਤਰ੍ਹਾਂ ਮਿਲਦਾ-ਜੁਲਦਾ ਮੈਸੇਜ ਕਈ ਹੋਰ ਖਿਡਾਰਨਾਂ ਨੇ ਵੀ ਲਿਖਿਆ ਅਤੇ ਇਸ ਮੁਹਿੰਮ ਲਈ ਮੋਦੀ ਨੂੰ ਧੰਨਵਾਦ ਦਿੱਤਾ। ਇਸ ਵਿਚ ਪੂਜਾ ਢਾਂਡਾ, ਨਿਕਹਤ ਜ਼ਰੀਨ, ਐੱਮ. ਸੀ. ਮੈਰੀਕਾਮ, ਮਨਿਕਾ ਬਤਰਾ ਅਤੇ ਪੀ. ਵੀ. ਸਿੰਧੂ ਵਰਗੇ ਵੱਡੇ ਨਾਂ ਸ਼ਾਮਲ ਹਨ।

PunjabKesari

ਇਸ ਤੋਂ ਬਾਅਦ ਇਨ੍ਹਾਂ ਖਿਡਾਰੀਆਂ ਦੇ ਟਵੀਟ ਦਾ ਸਕ੍ਰੀਨ ਸ਼ਾਟ ਇਕੱਠੇ ਪੋਸਟ ਕਰਦਿਆਂ ਪ੍ਰਤੀਕ ਸਿਨ੍ਹਾ ਨੇ ਲਿਖਿਆ, ''ਜਿਸ ਤਰ੍ਹਾਂ ਨਾਲ ਪੀ. ਐੱਮ. ਓ. ਨੂੰ ਕਿਹਾ ਗਿਆ ਉਸੇ ਤਰ੍ਹਾਂ ਨਾਲ ਅਜਿਹੇ ਸੀਨੀਅਰ ਖਿਡਾਰੀਆਂ ਨੇ ਕਾਪੀ ਪੋਸਟ ਕੀਤਾ ਹੈ।'' ਇਕ ਯੂਜ਼ਰ ਨੇ ਮੈਰੀਕਾਮ ਨੂੰ ਲਿਖਿਆ, ''ਦੇਸ਼ ਦਾ ਨਾਂ ਆਪਣੇ ਖੇਡ ਨਾਲ ਵਧਾਓ ਨਾ ਕਿ ਕਾਪੀ ਪੋਸਟ ਕਰ ਕੇ।

PunjabKesari


Related News