ਖੰਨਾ ਦੇ SHO ਨੂੰ ਸਸਪੈਂਡ ਕੀਤੇ ਜਾਣ ਦੀ ਖ਼ਬਰ ਨਿਕਲੀ ਅਫ਼ਵਾਹ

Friday, Dec 19, 2025 - 03:43 PM (IST)

ਖੰਨਾ ਦੇ SHO ਨੂੰ ਸਸਪੈਂਡ ਕੀਤੇ ਜਾਣ ਦੀ ਖ਼ਬਰ ਨਿਕਲੀ ਅਫ਼ਵਾਹ

ਖੰਨਾ (ਵਿਪਨ): ਖੰਨਾ 'ਚ ਕਾਊਂਟਿੰਗ ਸੈਂਟਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿਚ ਲੈਣ ਦੀ ਘਟਨਾ ਮਗਰੋਂ ਸਿਟੀ ਥਾਣਾ 2 ਦੇ ਐੱਸ. ਐੱਚ. ਓ. ਇੰਸਪੈਕਟਰ ਹਰਦੀਪ ਸਿੰਘ ਨੂੰ ਸਸਪੈਂਡ ਨਹੀਂ ਕੀਤਾ ਗਿਆ। ਇਹ ਸਿਰਫ ਸੋਸ਼ਲ ਮੀਡੀਆ ਉੱਪਰ ਫ਼ੈਲੀ ਅਫ਼ਵਾਹ ਹੈ।

ਐੱਸ. ਐੱਚ. ਓ. ਦੇ ਖ਼ਿਲਾਫ਼ ਨਾ ਤਾਂ ਕਿਸੇ ਤਰ੍ਹਾਂ ਦੀ ਜਾਂਚ ਬਿਠਾਈ ਗਈ ਹੈ ਤੇ ਨਾ ਹੀ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਊਂਟਿੰਗ ਸੈਂਟਰ ਦੇ ਸੁਰੱਖਿਆ ਪ੍ਰਬੰਧ ਪਹਿਲਾਂ ਤੋਂ ਨਿਰਧਾਰਤ ਪੁਲਸ ਪਲਾਨ ਦੇ ਮੁਤਾਬਕ ਸੀ ਤੇ ਪੂਰੀ ਪ੍ਰਕਿਰਿਆ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਪੂਰੀ ਕੀਤੀ ਗਈ। ਅਜਿਹੇ ਵਿਚ ਐੱਸ. ਐੱਚ. ਓ. ਨੂੰ ਹਟਾਉਣ ਜਾਂ ਸਸਪੈਂਡ ਕਰਨ ਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਸ ਅਫ਼ਸਰਾਂ ਨੇ ਸਾਫ਼ ਕੀਤਾ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਹੋਰ ਥਾਵਾਂ 'ਤੇ ਐੱਸ. ਐੱਚ. ਓ. ਨੂੰ ਸਸਪੈਂਡ ਕੀਤੇ ਜਾਣ ਦੀਆਂ ਖ਼ਬਰਾਂ ਗਲਤ ਅਤੇ ਗੁੰਮਰਾਹਕੁੰਨ ਹਨ।


author

Anmol Tagra

Content Editor

Related News