ਪੰਜਾਬ ਦੇ ਨੈਸ਼ਨਲ ਹਾਈਵੇਅ ''ਤੇ ਵੱਡਾ ਖ਼ਤਰਾ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Thursday, Dec 25, 2025 - 01:29 PM (IST)
ਲੁਧਿਆਣਾ (ਹਿਤੇਸ਼)– ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਫਿਰੋਜ਼ਪੁਰ ਰੋਡ ’ਤੇ ਬਣਾਏ ਗਏ ਅਲੀਵੇਟਡ ਰੋਡ ’ਚ ਉੱਪਰ ਤੋਂ ਹੇਠਾਂ ਤੱਕ ਖਾਮੀਆਂ ਸਾਹਮਣੇ ਆਉਣ ਦਾ ਸਿਲਸਿਲਾ ਕਈ ਸਾਲ ਬਾਅਦ ਤੱਕ ਵੀ ਜਾਰੀ ਹੈ, ਜਿਸ ਦੇ ਤਹਿਤ ਉੱਪਰੀ ਹਿੱਸੇ ’ਚ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਲੈ ਕੇ ਸਲੈਬ ਅਤੇ ਸੜਕ ਟੁੱਟਣ ਦੇ ਮਾਮਲੇ ਆਏ ਦਿਨ ਉਜਾਗਰ ਹੋ ਰਹੇ ਹਨ ਅਤੇ ਐੱਨ. ਐੱਚ. ਏ. ਆਈ. ਦੇ ਸਟਾਫ ਨੂੰ ਅਕਸਰ ਰਿਪੇਅਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਹੁਣ ਐਲੀਵੇਟਿਡ ਰੋਡ ਦੇ ਪ੍ਰਾਜੈਕਟ ਨੂੰ ਲੈ ਕੇ ਐੱਨ. ਐੱਚ. ਏ. ਆਈ. ਦੀ ਇਕ ਹੋਰ ਲਾਪ੍ਰਵਾਹੀ ਸਾਹਮਣੇ ਆਈ ਹੈ। ਜਿਸ ਦੇ ਤਹਿਤ ਫਿਰੋਜ਼ਪੁਰ ਰੋਡ ’ਤੇ ਪੈਟ੍ਰੋਲ ਪੰਪ ਦੇ ਨੇੜੇ ਸੜਕ ਧੱਸ ਗਈ। ਇਸ ਘਟਨਾ ਤੋਂ ਬਾਅਦ ਸੜਕ ਵਿਚ ਚੌੜਾ ਟੋਇਆ ਪੈ ਰਿਹਾ ਹੈ ਅਤੇ ਉਹ ਲਾਗਾਤਰ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਲੱਗਦੇ ਫਲਾਈਓਵਰ ’ਤੇ ਵੀ ਖਤਰਾ ਮੰਡਰਾ ਰਿਹਾ ਹੈ ਪਰ ਐਲੀਵੇਟਿਡ ਰੋਡ ਦੇ ਆਪ੍ਰੇਸ਼ਨ ਐਂਡ ਮੇਨਟੀਨੈਂਸ ਦਾ ਕੰਮ ਦੇਖ ਰਹੇ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੇ ਇਸ ਮਾਮਲੇ ਤੋਂ ਪੱਲਾ ਝਾੜ ਲਿਆ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਸੜਕ ਦੀ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਰਵਿਸ ਲੇਨ ਦੇ ਰਸਤੇ ਤੋਂ ਜਾਣ ਵਾਲੇ ਲੋਕਾਂ ਨੂੰ ਜਿੱਥੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਧੁੰਦ ਦੇ ਦਿਨਾਂ ਕਾਰਨ ਵੱਡੇ ਹਾਦਸੇ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।
