ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਖਿਡਾਰੀਆਂ ਨੇ ਨੈਟਸ ''ਚ ਕੀਤਾ ਅਭਿਆਸ, ਜਾਣੋ ਕਿਹੋ ਜਿਹੀ ਹੈ ਟੀਮ

Wednesday, Feb 23, 2022 - 01:17 PM (IST)

ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਖਿਡਾਰੀਆਂ ਨੇ ਨੈਟਸ ''ਚ ਕੀਤਾ ਅਭਿਆਸ, ਜਾਣੋ ਕਿਹੋ ਜਿਹੀ ਹੈ ਟੀਮ

ਸਪੋਰਟਸ ਡੈਸਕ- ਸ਼੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਲਖਨਊ ਪਹੁੰਚ ਚੁੱਕੀ ਹੈ ਤੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਬੋਰਡ ਨੇ ਲਖਨਊ ਦੇ ਅਟਲ ਬਿਹਾਰੀ ਵਾਜਪੇਈ ਸਟੇਡੀਅਮ 'ਚ ਖਿਡਾਰੀਆਂ ਦੇ ਅਭਿਆਸ ਕਰਦੇ ਹੋਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਨੈੱਟ 'ਚ ਬੱਲੇਬਾਜੀ ਦਾ ਰੱਜ ਕੇ ਅਭਿਆਸ ਕੀਤਾ। ਸ਼੍ਰੀਲੰਕਾ ਖ਼ਿਲਾਫ਼ ਪ੍ਰਸ਼ੰਸਕ ਰੋਹਿਤ ਦੇ ਬੱਲੇ ਤੋਂ ਸੈਂਕੜੇ ਦੀ ਉਮੀਦ ਕਰ ਰਹੇ ਹਨ ਕਿਉਂਕਿ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖ਼ਿਲਾਫ਼ ਹੀ ਟੀ-20 ਦਾ ਸਭ ਤੋਂ ਤੇਜ਼ ਸੈਂਕੜਾ ਲਾਇਆ। ਰੋਹਿਤ ਨੇ ਸਿਰਫ਼ 35 ਗੇਂਦਾਂ 'ਚ ਸੈਂਕੜਾ ਜੜ ਦਿੱਤਾ ਸੀ।

ਇਹ ਵੀ ਪੜ੍ਹੋ : ਸੂਰਿਆਕੁਮਾਰ ਯਾਦਵ ਅਤੇ ਦੀਪਕ ਚਾਹਰ ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ 'ਚੋਂ ਬਾਹਰ

ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਰਵਿੰਦਰ ਜਡੇਜਾ ਦੀ ਵੀ ਵਾਪਸੀ ਹੋ ਰਹੀ ਹੈ। ਜਡੇਜਾ ਸੱਟ ਤੋਂ ਉੱਭਰ ਕੇ ਟੀਮ 'ਚ ਆ ਰਹੇ ਹਨ। ਸੀਰੀਜ਼ 'ਚ ਜਡੇਜਾ ਦਾ ਪ੍ਰਦਰਸ਼ਨ ਕਿਹੋ ਜਿਹਾ ਰਹੇਗਾ, ਇਸ 'ਤੇ ਵੀ ਫ਼ੈਂਸ ਦੀਆਂ ਨਜ਼ਰਾਂ ਰਹਿਣਗੀਆਂ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਨੈਟਸ 'ਤੇ ਅਭਿਆਸ ਕਰਦੇ ਹੋਏ ਨਜ਼ਰ ਆਏ।

ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ 'ਚ ਭਾਰਤੀ ਟੀਮ ਯੁਵਾ ਖਿਡਾਰੀਆਂ ਨੂੰ ਮੌਕਾ ਦੇ ਸਕਦੀ ਹੈ। ਇਸ ਲਈ ਦੀਪਕ ਹੁੱਡਾ, ਆਵੇਸ਼ ਖ਼ਾਨ ਜਿਹੇ ਯੁਵਾ ਖਿਡਾਰੀ ਵੀ ਅਭਿਆਸ ਕਰਦੇ ਹੋਏ ਦੇਖੇ ਗਏ। ਇਸ ਦੌਰਾਨ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਖਿਡਾਰੀਆਂ 'ਤੇ ਨਜ਼ਰ ਰੱਖ ਰਹੇ ਸਨ।

ਇਹ ਵੀ ਪੜ੍ਹੋ : IPL : ਪ੍ਰਸਾਰਨ ਅਧਿਕਾਰ ਲਈ ਕੰਪਨੀਆਂ ਤਿਆਰ, ਇੰਨੇ ਹਜ਼ਾਰ ਕਰੋੜ ਰੁਪਏ ਤਕ ਲਗ ਸਕਦੀਆਂ ਹਨ ਬੋਲੀਆਂ

ਭਾਰਤੀ ਟੀ20 ਟੀਮ : ਰੋਹਿਤ ਸ਼ਰਮਾ (ਕਪਤਾਨ), ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਸੰਜੂ ਸੈਮਸਨ, ਰਵਿੰਦਰ ਜਡੇਜਾ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਆਵੇਸ਼ ਖ਼ਾਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News