ਭਾਰਤੀ ਪਰਵਤਾਰੋਹੀ ਨੇ 6 ਦਿਨਾਂ ''ਤ ਕੀਤਾ ਐਵਰੈਸਟ ਤੇ ਲਹੋਤਸੇ ਫਤਿਹ
Tuesday, May 21, 2019 - 11:58 PM (IST)

ਕਾਠਮੰਡੂ— ਭਾਰਤੀ ਪਰਵਤਾਰੋਹੀ ਕੇਵਰ ਹਿਰੇਨ ਕੱਕਾ ਨੇ ਸਿਰਫ 6 ਦਿਨਾਂ ਦੇ ਅੰਦਰ ਦੋ ਪਰਵਤ ਚੋਟੀਆਂ ਐਵਰੈਸਟ ਤੇ ਮਾਊਂਟ ਲਹੋਤਸੇ ਨੂੰ ਸਫਲਤਪੂਰਵਕ ਫਤਿਹ ਕਰ ਲਿਆ। ਸਤੋਰੀ ਐਡਵੈਂਚਰ ਕੰਪਨੀ ਦੇ ਪ੍ਰਬੰਧ ਸੰਚਾਲਕ ਰਿਸ਼ੀ ਭੰਡਾਰੀ ਨੇ ਦੱਸਿਆ ਕਿ ਕੇਵਲ ਨੇ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਹਾੜ ਮਾਊਂਟ ਲਹੋਤਸੇ ਦੀ ਚੋਟੀ 'ਤੇ ਸਫਲਤਾਪੂਰਵਕ ਚੜ੍ਹਾਈ ਕੀਤੀ।
ਕੇਵਲ ਨੇ ਇਸ ਤੋਂ ਪਹਿਲਾਂ 16 ਮਈ ਨੂੰ 8848 ਮੀਟਰ ਉੱਚੇ ਮਾਊਂਟ ਐਵੇਰਸਟ 'ਤੇ ਵੀ ਜਚੜਾਈ ਕੀਤੀ ਸੀ। ਉਹ ਮਾਊਂਟ ਐਵਰੈਸਟ 'ਤੇ ਕੈਨੇਡਾ ਦੇ ਪਰਵਤਾਰੋਹੀ ਮੈਤਿਊਜ਼ ਵਰਨਾਨ ਦੀ ਅਗਵਾਈ ਵਿਚ ਚੜ੍ਹਾਈ ਚੜ ਕੇ 13 ਮੈਂਬਰ ਦਲ ਦੀ ਮੁਹਿੰਮ ਵਿਚ ਸ਼ਾਮਲ ਸੀ।