ਵਿਸ਼ਵ ਕੱਪ, ਏਸ਼ੀਆਈ ਕੱਪ ਕੁਆਲੀਫਾਇਰਸ ਨੂੰ ਲੈ ਕੇ ਭਾਰਤੀ ਫੁੱਟਬਾਲ ਖਿਡਾਰੀ ਆਸਵੰਦ

Thursday, May 27, 2021 - 10:09 PM (IST)

ਵਿਸ਼ਵ ਕੱਪ, ਏਸ਼ੀਆਈ ਕੱਪ ਕੁਆਲੀਫਾਇਰਸ ਨੂੰ ਲੈ ਕੇ ਭਾਰਤੀ ਫੁੱਟਬਾਲ ਖਿਡਾਰੀ ਆਸਵੰਦ

ਸਪੋਰਟਸ ਡੈਸਕ : ਕਪਤਾਨ ਸੁਨੀਲ ਛੇਤਰੀ ਸਮੇਤ ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਕੋਵਿਡ-19 ਕਾਰਨ ਆਪਣੀਆਂ ਤਿਆਰੀਆਂ ਵਧੀਆ ਨਾ ਹੋਣ ਤੋਂ ਬਾਅਦ ਵੀ ਅਗਲੇ ਮਹੀਨੇ 2022 ਵਿਸ਼ਵ ਕੱਪ ਤੇ 2023 ਏਸ਼ੀਆਈ ਕੱਪ ਕੁਆਲੀਫਾਇਰ ’ਚ ਚੰਗਾ ਪ੍ਰਦਰਸ਼ਨ ਕਰਨ ਦਾ ਬੁੱਧਵਾਰ ਨੂੰ ਵਿਸ਼ਵਾਸ ਪ੍ਰਗਟ ਕੀਤਾ। ਭਾਰਤ ਨੇ 3 ਜੂਨ ਨੂੰ ਏਸ਼ੀਆਈ ਚੈਂਪੀਅਨ ਕਤਰ, 7 ਜੂਨ ਨੂੰ ਬੰਗਲਾਦੇਸ਼ ਤੇ 15 ਜੂਨ ਨੂੰ ਅਫਗਾਨਿਸਤਾਨ ਖਿਲਾਫ਼ ਖੇਡਣਾ ਹੈ। ਇਹ ਤਿੰਨੋਂ ਮੈਚ ਇਥੇ ਜਸੀਮ ਬਿਨ ਹਮਦ ਸਟੇਡੀਅਮ ’ਚ ਖੇਡੇ ਜਾਣਗੇ। ਟੀਮ ਇਨ੍ਹਾਂ ਮੈਚਾਂ ਦੀ ਤਿਆਰੀ ਲਈ ਕਤਰ ਦੀ ਇਸ ਰਾਜਧਾਨੀ ’ਚ ਹੈ। ਛੇਤਰੀ ਨੇ ਕਿਹਾ ਕਿ ਅਸੀਂ ਹਾਲਾਤ ਦਾ ਪੂਰਾ ਲਾਹਾ ਲੈ ਰਹੇ ਹਾਂ। ਟੀਮ ਦੀ ਰੱਖਿਆ ਲਾਈਨ ਦੇ ਚੋਟੀ ਦੇ ਖਿਡਾਰੀ ਸੰਦੇਸ਼ ਝਿਗਨ ਨੇ ਕਿਹਾ ਕਿ ਟੀਮ ’ਚ ਆਤਮਵਿਸ਼ਵਾਸ ਬਹੁਤ ਜ਼ਿਆਦਾ ਹੈ। ਅਸੀਂ ਅਜਿਹਾ ਪਹਿਲਾਂ ਵੀ ਕੀਤਾ ਹੈ ਤੇ ਕੋਈ ਕਾਰਨ ਨਹੀਂ ਹੈ ਕਿ ਅਸੀਂ ਇਸ ਨੂੰ ਦੁਬਾਰਾ ਨਹੀਂ ਕਰ ਸਕਦੇ। ਅਸੀਂ ਇਕ ਟੀਮ ਦੇ ਰੂਪ ’ਚ ਵਿਕਸਿਤ ਹੋਏ ਹਾਂ ਤੇ ਸਾਨੂੰ ਇਸ ਨੂੰ ਇਕੱਠਿਆਂ ਅੱਗੇ ਲਿਜਾਣ ਦੀ ਜ਼ਰੂਰਤ ਹੈ। ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸਾਡੀ ਤਿਆਰੀ ਜਿਹੋ ਜਿਹੀ ਹੋਣੀ ਚਾਹੀਦੀ ਹੈ, ਉਹੋ ਜਿਹੀ ਨਹੀਂ ਹੈ ਪਰ ਇਕ ਟੀਮ ਦੇ ਰੂਪ ’ਚ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਹੈ। ਅਸੀਂ ਡਰੇ ਹੋਏ ਨਹੀਂ ਹਾਂ ਤੇ ਕੁਆਲੀਫਾਇਰ ਖੇਡਣਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਵਿਰਾਟ ਦੇ ਗੋਲ ਕਰਨੋਂ ਖੁੰਝਣ ’ਤੇ ਛੇਤਰੀ ਨੇ ਕੀਤਾ ਕੁਮੈਂਟ, ਕਪਤਾਨ ਨੇ ਕਿਹਾ-ਤੁਸੀਂ ਕਰ ਲਓ ਮੌਜ

ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ (ਏ. ਆਈ. ਐੱਫ. ਐੱਫ.) ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਫੀਫਾ ਵਿਸ਼ਵ ਕੱਪ ਤੇ ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇਰ ਤੋਂ ਪਹਿਲਾਂ ਟੀਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਤਜਰਬੇਕਾਰ ਖਿਡਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਫਿੱਟ ਰਹਿਣ ਲਈ ਉਤਸ਼ਾਹਿਤ ਕੀਤਾ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪਟੇਲ ਨੇ ਕਿਹਾ ਕਿ ਮੈਂ ਤੁਹਾਡੀ ਸਭ ਦੀ ਵਧੀਆ ਸਿਹਤ ਲਈ ਕਾਮਨਾ ਕਰਦਾ ਹਾਂ। ਸਾਨੂੰ ਤੁਹਾਡੇ ’ਤੇ ਮਾਣ ਹੈ। ਅਸੀਂ ਕਤਰ ਸਰਕਾਰ ਨਾਲ ਗੱਲ ਕੀਤੀ ਤੇ ਅਸੀਂ ਖੁਸ਼ਕਿਸਮਤ ਸੀ ਕਿ ਉਨ੍ਹਾਂ ਨੇ 10 ਦਿਨ ਦੇ ਏਕਾਂਤਵਾਸ ਲਈ ਜ਼ੋਰ ਨਹੀਂ ਦਿੱਤਾ। ਇਸ ਨਾਲ ਟੀਮ ਨੂੰ ਦੋਹਾ ਜਲਦੀ ਪਹੁੰਚਣ ਤੇ ਅਭਿਆਸ ਸੈਸ਼ਨ ਸ਼ੁਰੂ ਕਰਨ ਦੀ ਇਜਾਜ਼ਤ ਮਿਲੀ।

ਇਹ ਵੀ ਪੜ੍ਹੋ : ਰਹੀਮ ਗੇਂਦਬਾਜ਼ ਨੂੰ ਬੋਲਿਆ, ਮੇਰੇ ਸਾਹਮਣੇ ਆਇਆ ਤਾਂ ਜ਼ਮੀਨ ’ਤੇ ਪਟਕਾਂਗਾ (ਦੇਖੋ ਵੀਡੀਓ)

ਭਾਰਤੀ ਟੀਮ ਗਰੁੱਪ ਏ ’ਚ ਤਿੰਨ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਟੀਮ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਦੌੜ ਤੋਂ ਬਾਹਰ ਹੋ ਗਈ ਹੈ ਪਰ 2023 ’ਚ ਚੀਨ ’ਚ ਖੇਡੇ ਜਾਣ ਵਾਲੇ ਏਸ਼ੀਆਈ ਕੱਪ ਦੀ ਦੌੜ ’ਚ ਬਣੀ ਹੋਈ ਹੈ। ਮੁੱਖ ਕੋਚ ਇਗੋਰ ਸਟਿਮਕ ਨੇ ਦੋਹਾ ’ਚ ਟੀਮ ਨੂੰ ਜਲਦੀ ਪਹੁੰਚਣ ’ਚ ਮਦਦ ਕਰਨ ਲਈ ਪ੍ਰਧਾਨ ਦਾ ਧੰਨਵਾਦ ਕੀਤਾ। ਸਟਿਮਕ ਨੇ ਕਿਹਾ ਕਿ ਅਸੀਂ ਇਥੇ ਪਹਿਲਾਂ ਪਹੁੰਚਣ ਦਾ ਮੌਕਾ ਪ੍ਰਦਾਨ ਕਰਨ ਤੇ ਸਾਡੇ ਲਈ ਅਭਿਆਸ ਦੀ ਵਿਵਸਥਾ ਕਰਨ ਲਈ ਪ੍ਰਧਾਨ ਤੇ ਏ. ਆਈ. ਐੱਫ. ਐੱਫ. ’ਚ ਸਾਰਿਆਂ ਦੇ ਧੰਨਵਾਦੀ ਹਾਂ। ਉਨ੍ਹਾਂ ਟੀਮ ਦੀ ਮੌਜੂਦਾ ਸਥਿਤੀ ਤੋਂ ਪ੍ਰਧਾਨ ਨੂੰ ਜਾਣੂ ਕਰਦੇ ਹੋਏ ਕਿਹਾ, ‘‘ਉਮੀਦਾਂ ਤਾਂ ਕਾਫ਼ੀ ਹਨ ਪਰ ਅਸਲ ਸਥਿਤੀ ਆਦਰਸ਼ ਨਹੀਂ ਹੈ।’’


author

Manoj

Content Editor

Related News