ਟੀਮ ਦਾ ਨਵਾਂ ਧਮਾਕੇਦਾਰ ਗੇਂਦਬਾਜ਼ ਬਣੇਗਾ ਇਹ ਸਖਸ਼ , ਸਚਿਨ ਦੀ ਇਕ ਨਸੀਹਤ ਨੇ ਬਦਲ ਦਿੱਤੀ ਜ਼ਿੰਦਗੀ

08/16/2017 12:26:23 PM

ਨਵੀਂ ਦਿੱਲੀ - ਭਾਰਤੀ ਕ੍ਰਿਕਟਰ ਸ਼ਾਰਦੁਲ ਠਾਕੁਰ ਦੀ ਚੋਣ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਵਨਡੇ-ਟੀ-20 ਸੀਰੀਜ਼ ਲਈ ਭਾਰਤੀ ਟੀਮ 'ਚ ਕੀਤਾ ਗਿਆ ਹੈ। ਇਹ ਸੱਜੀ ਬਾਂਹ ਦੇ ਗੇਂਦਬਾਜ਼ ਹਨ। ਸ਼ਾਰਦੁਲ ਮਹਾਰਾਸ਼ਟਰ ਦੇ ਪਾਲਘਰ  ਦੇ ਰਹਿਣ ਵਾਲੇ ਹਨ ਅਤੇ ਭਾਰਤੀ ਏ ਟੀਮ ਤੋਂ ਇਲਾਵਾ ਡੋਮੇਸਟਿਕ ਕ੍ਰਿਕਟ 'ਚ ਮੁੰਬਈ ਦੀ ਟੀਮ 'ਚ ਖੇਡਦੇ ਹਨ। ਆਈ. ਪੀ. ਐੱਲ. 'ਚ ਉਹ ਪੰਜਾਬ, ਦਿੱਲੀ ਅਤੇ ਪੁਣੇ ਟੀਮ 'ਚ ਖੇਡ ਚੁੱਕੇ ਹਨ। 

PunjabKesari
ਸ਼ਾਰਦੁਲ ਦਾ ਕ੍ਰਿਕਟ ਕਰੀਅਰ 
ਸ਼ਾਰਦੁਲ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ, ਉਹ 13 ਸਾਲ ਦੀ ਉਮਰ ਤੋਂ ਸਵੇਰੇ 3.30 ਵਜੇ ਉੱਠ ਕੇ ਕ੍ਰਿਕਟ ਸਿੱਖਣ ਲਈ ਮੁੰਬਈ ਦੇ ਚਰਚਗੇਟ ਸਟੇਸ਼ਨ ਜਾਂਦੇ ਸਨ। ਸਕੂਲ ਕ੍ਰਿਕਟ ਦੌਰਾਨ ਹੀ ਉਹ 6 ਗੇਂਦਾਂ 'ਤੇ 6 ਛੱਕੇ ਲਗਾ ਕੇ ਪ੍ਰਸਿੱਧ ਹੋ ਗਏ ਸਨ। ਉਨ੍ਹਾਂ ਨੇ ਫਸਟ ਕਲਾਸ ਦੀ ਸ਼ੁਰੂਆਤ ਨਵੰਬਰ 2012 ਰਣਜੀ ਟਰਾਫੀ 'ਚ ਰਾਜਸਥਾਨ ਟੀਮ ਖਿਲਾਫ ਖੇਡਦੇ ਹੋਏ ਕੀਤੀ ਸੀ। ਹਾਲਾਂਕਿ ਉਨ੍ਹਾਂ ਦੀ ਸ਼ੁਰੂਆਤ ਖਰਾਬ ਸੀ, ਕਿਉਂਕਿ ਸ਼ੁਰੂਆਤੀ ਚਾਰ ਮੈਂਚਾਂ 'ਚ ਉਹ ਕੇਵਲ 4 ਵਿਕਟਾਂ ਹੀ ਲੈ ਸਕੇ ਸਨ। ਸਾਲ 2013-14 ਰਣਜੀ ਟਰਾਫੀ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਮੈਚਾਂ 'ਚ 26.25 ਦੇ ਔਸਤ ਨਾਲ 27 ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ 'ਚੋਂ ਇਕ ਮੈਚ 'ਚ ਉਨ੍ਹਾਂ ਨੇ 5 ਵਿਕਟਾਂ ਕੱਢੀਆਂ ਸਨ। 2014- 15 ਰਾਣਜੀ ਟਰਾਫੀ 'ਚ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਵਧੀਆਂ ਹੋ ਗਿਆ। ਇਸ ਸੀਜ਼ਨ 'ਚ ਉਨ੍ਹਾਂ ਨੇ 10 ਮੈਚਾਂ 'ਚ 20.81 ਦੀ ਔਸਤ ਨਾਲ ਕੁਲ ਕੁਲ 48 ਵਿਕਟਾਂ ਲਈਆਂ। ਸ਼ਾਰਦੁਲ ਨੇ ਹੁਣ ਤੱਕ 49 ਫਸਟ ਕਲਾਸ ਮੈਚ ਖੇਡੇ ਹਨ, ਜਿਸ 'ਚ ਉਹ 169 ਵਿਕਟਾਂ ਲੈ ਚੁੱਕ ਹਨ। ਉੱਥੇ ਹੀ 33 ਲਿਸਟ ਏ ਮੈਚਾਂ 'ਚ ਉਨ੍ਹਾਂ ਦੇ ਨਾਮ 'ਚ 5 ਵਿਕਟਾਂ ਦਰਜ ਹਨ। ਇਸ ਤੋਂ ਇਲਾਵਾ 30 ਟੀ-20 ਮੈਚਾਂ 'ਚ ਉਹ 32 ਵਿਕਟਾਂ ਲੈ ਚੁੱਕੇ ਹਨ। 

PunjabKesari
ਸਚਿਨ ਦੀ ਸਲਾਹ ਨੇ ਬਦਲ ਦਿੱਤੀ ਜ਼ਿੰਦਗੀ
2012 'ਚ ਕਿਖਟ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸ਼ਾਰਦੁਲ ਦਾ ਭਾਰ ਬਹੁਤ ਜ਼ਿਆਦਾ ਸੀ, ਉਸ ਸਮੇਂ ਉਨ੍ਹਾਂ ਦਾ ਭਾਰ 83 ਕਿਲੋ ਤੱਕ ਹੋ ਗਿਆ ਸੀ। ਸ਼ੁਰੂਆਤੀ ਸੀਜ਼ਨ 'ਚ ਉਨ੍ਹਾ ਦੀ ਗੇਂਦਬਾਜ਼ੀ 'ਚ ਜ਼ਿਆਦਾ ਚਰਚਾ ਉਨ੍ਹਾਂ ਦੇ ਵਧੇ ਹੋਏ ਜ਼ਿਆਦਾ ਭਾਰ ਨੂੰ ਲੈ ਕੇ ਹੋਈ ਸੀ। ਉਸ ਸਮੇਂ ਉਨ੍ਹਾਂ ਕਈ ਲੋਕਾਂ ਨੇ ਭਾਰ ਘੱਟ ਕਰਨ ਦੀ ਸਲਾਹ ਦਿੱਤੀ, ਪਰ ਸ਼ਾਰਦੁਲ 'ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਸਚਿਨ ਦੇ ਕਹਿਣ ਤੋਂ ਬਾਅਦ ਉਨ੍ਹਾਂ ਨੂੰ ਇਹ ਗੱਲ ਸਮਝ ਆਈ ਅਤੇ ਉਨ੍ਹਾਂ ਨੇ ਆਪਣਾ 13 ਕਿਲੋ ਭਾਰ ਘੱਟ ਕੀਤਾ।

PunjabKesari


Related News