ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਖੇਡੇਗਾ ਕੋਈ ਮੈਚ!
Monday, Jun 10, 2024 - 10:17 AM (IST)
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2024 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਹੋਇਆ। ਇਸ ਦੌਰਾਨ ਜਿੱਥੇ ਭਾਰਤੀ ਖਿਡਾਰੀਆਂ ਨੇ ਜਿੱਤ ਦਾ ਜਸ਼ਨ ਮਨਾਇਆ, ਉੱਥੇ ਹੀ ਪਾਕਿਸਤਾਨੀ ਖਿਡਾਰੀ ਨਿਰਾਸ਼ ਹੋ ਮੈਦਾਨ 'ਚੋਂ ਬਾਹਰ ਨਿਕਲੇ। ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਪਹਿਲੇ 3 ਓਵਰਾਂ 'ਚ ਹੀ ਆਊਟ ਹੋ ਗਏ। ਜਿਸ ਕਾਰਨ ਭਾਰਤੀ ਟੀਮ 20 ਓਵਰਾਂ ਦੀ ਬੱਲੇਬਾਜ਼ੀ ਨਹੀਂ ਕਰ ਸਕੀ ਅਤੇ 19 ਓਵਰਾਂ 'ਚ 119 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਪਾਕਿਸਤਾਨ ਨੂੰ 120 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਦੀ ਪਾਰੀ ਦੌਰਾਨ ਇੱਕ ਬੱਲੇਬਾਜ਼ ਨੂੰ ਬਹੁਤ ਖ਼ਤਰਨਾਕ ਸੱਟ ਲੱਗ ਗਈ, ਜਿਸ ਕਾਰਨ ਹੁਣ ਉਹ ਖਿਡਾਰੀ ਵਿਸ਼ਵ ਕੱਪ ਤੋਂ ਬਾਹਰ ਹੋ ਸਕਦਾ ਹੈ।
ਇਸ ਖਿਡਾਰੀ ਨੂੰ ਸੱਟ ਲੱਗ ਗਈ
ਦੱਸ ਦੇਈਏ ਕਿ ਟੀਮ ਇੰਡੀਆ ਦੀ ਬੱਲੇਬਾਜ਼ੀ ਦੌਰਾਨ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਖ਼ਤਰਨਾਕ ਸੱਟ ਲੱਗ ਗਈ ਸੀ ਅਤੇ ਉਹ ਕਾਫ਼ੀ ਦਰਦ 'ਚ ਨਜ਼ਰ ਆ ਰਹੇ ਸਨ। ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਆਪਣੀ ਬਾਊਂਸਰ ਗੇਂਦ ਨਾਲ ਅਰਸ਼ਦੀਪ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ। ਅਰਸ਼ਦੀਪ ਸਿੰਘ ਦੇ ਹੱਥ 'ਚ ਬਾਊਂਸਰ ਦੀ ਗੇਂਦ ਲੱਗ ਗਈ, ਜਿਸ ਕਾਰਨ ਮੈਚ ਰੋਕਣਾ ਪਿਆ।
ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਅਦਾਕਾਰ ਨੇ ਜੜਿਆ ਸੰਸਦ ਮੈਂਬਰ ਦੇ ਥੱਪੜ, ਸਾਹਮਣੇ ਆਈ ਵੀਡੀਓ, ਪੜ੍ਹੋ ਕਾਰਨ
ਵਿਸ਼ਵ ਕੱਪ ਤੋਂ ਬਾਹਰ ਹੋ ਸਕਦਾ
ਪਾਕਿਸਤਾਨ ਖ਼ਿਲਾਫ਼ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸੱਟ ਕਾਫ਼ੀ ਗੰਭੀਰ ਮੰਨੀ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਉਸ ਨੂੰ ਬੱਲੇਬਾਜ਼ੀ ਕਰਨ 'ਚ ਮੁਸ਼ਕਿਲ ਆ ਰਹੀ ਸੀ। ਇਸ ਕਾਰਨ ਹੁਣ ਉਹ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦਾ ਹੈ। ਅਰਸ਼ਦੀਪ ਦਾ ਖੇਡ 'ਚ ਬਾਹਰ ਹੋਣਾ ਭਾਰਤੀ ਇੰਡੀਆ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਕਿਸਤਾਨ ਖ਼ਿਲਾਫ਼ ਜ਼ਖਮੀ ਹੋਣ ਤੋਂ ਬਾਅਦ ਵੀ ਅਰਸ਼ਦੀਪ ਸਿੰਘ ਬੱਲੇਬਾਜ਼ੀ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ 13 ਗੇਂਦਾਂ 'ਚ 9 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਉਹ ਰਨ ਆਊਟ ਹੋ ਗਿਆ।
ਟੀਮ ਇੰਡੀਆ 119 ਦੌੜਾਂ 'ਤੇ ਹੋ ਗਈ ਸੀ ਆਲ ਆਊਟ
ਪਾਕਿਸਤਾਨ ਖ਼ਿਲਾਫ਼ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ ਅਤੇ ਟੀਮ 19 ਓਵਰਾਂ 'ਚ 119 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 31 ਗੇਂਦਾਂ 'ਚ 42 ਦੌੜਾਂ ਬਣਾਈਆਂ। ਜਦਕਿ ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 18 ਗੇਂਦਾਂ 'ਚ 20 ਦੌੜਾਂ ਦੀ ਪਾਰੀ ਖੇਡੀ ਪਰ ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ। ਪਾਕਿਸਤਾਨ ਵੱਲੋਂ ਹਰਿਸ ਰਊਫ ਅਤੇ ਨਸੀਮ ਸ਼ਾਹ ਨੇ 3-3 ਵਿਕਟਾਂ ਲਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।