ਟੀ20 WC: ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡ ਨੇ ਦੱਸੀ ਭਾਰਤੀ ਟੀਮ ਦੀ ਕਮਜ਼ੋਰੀ
Tuesday, Jun 04, 2024 - 05:06 PM (IST)
ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਸਕਾਟ ਸਟਾਇਰਿਸ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਟੀਮ ਸੰਤੁਲਨ ਦੀ ਸਮੱਸਿਆ ਹੈ। ਸਟਾਇਰਿਸ ਨੇ ਭਾਰਤੀ ਟੀਮ ਦੀ ਪ੍ਰਤਿਭਾ ਨੂੰ ਸਵੀਕਾਰ ਕੀਤਾ, ਪਰ ਟੂਰਨਾਮੈਂਟ ਦੀਆਂ ਆਪਣੀਆਂ ਪੰਜ ਪਸੰਦੀਦਾ ਟੀਮਾਂ ਦੀ ਘੋਸ਼ਣਾ ਕਰਦੇ ਹੋਏ ਉਨ੍ਹਾਂ ਦੀਆਂ ਕਮਜ਼ੋਰੀਆਂ ਵੱਲ ਵੀ ਇਸ਼ਾਰਾ ਕੀਤਾ।
ਸਟਾਇਰਿਸ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਜੇ ਉਹ ਸਾਰੇ ਫਾਰਮ ਵਿੱਚ ਆ ਜਾਂਦੇ ਹਨ ਤਾਂ ਸ਼ਾਇਦ ਕਿਸੇ ਵੀ ਸਮੇਂ ਚਾਰ ਜਾਂ ਸ਼ਾਇਦ ਪੰਜ (ਮਨਪਸੰਦ ਟੀਮਾਂ) ਹੋਣਗੀਆਂ। ਦੱਖਣੀ ਅਫਰੀਕਾ ਦਾ ਪ੍ਰਦਰਸ਼ਨ ਕਾਫੀ ਚੰਗਾ ਹੈ। ਹਾਲਾਤ ਕਾਫੀ ਦਿਲਚਸਪ ਹੋਣਗੇ, ਇਹ ਫੈਸਲਾਕੁੰਨ ਕਾਰਕ ਹੋ ਸਕਦਾ ਹੈ। ਭਾਰਤ ਵਿੱਚ ਬਹੁਤ ਪ੍ਰਤਿਭਾ ਹੈ, ਪਰ ਕੁਝ ਕਮੀਆਂ ਵੀ ਹਨ। ਉਹ ਅਸਲ ਵਿੱਚ ਚੰਗੀ ਫੀਲਡਿੰਗ ਨਹੀਂ ਕਰਦੇ ਹਨ। ਟੀਮ ਸੰਤੁਲਨ ਇੱਕ ਸਮੱਸਿਆ ਹੋ ਸਕਦੀ ਹੈ। ਸਾਬਕਾ ਆਲਰਾਊਂਡਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵੈਸਟਇੰਡੀਜ਼ ਘਰੇਲੂ ਮੈਦਾਨ 'ਤੇ ਚੰਗਾ ਰਹੇਗਾ। ਉਸ ਨੇ ਕਿਹਾ, 'ਇੰਗਲੈਂਡ ਅਤੇ ਆਸਟ੍ਰੇਲੀਆ, ਇਹ ਦੋਵੇਂ ਟੀਮਾਂ ਐਕਸ-ਫੈਕਟਰ ਹੋ ਸਕਦੀਆਂ ਹਨ।'
ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣਾ ਇਕਲੌਤਾ ਅਭਿਆਸ ਮੈਚ 1 ਜੂਨ ਨੂੰ ਬੰਗਲਾਦੇਸ਼ ਖਿਲਾਫ ਖੇਡਿਆ ਸੀ ਜਿਸ 'ਚ ਟੀਮ ਨੇ ਜਿੱਤ ਦਰਜ ਕੀਤੀ ਸੀ। ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਨਾਲ ਹੋਵੇਗਾ, ਜਿਸ ਤੋਂ ਬਾਅਦ ਉਹ 9 ਜੂਨ ਨੂੰ ਪਾਕਿਸਤਾਨ ਨਾਲ ਵੱਡਾ ਮੈਚ ਖੇਡੇਗਾ। ਇਸ ਤੋਂ ਇਲਾਵਾ ਭਾਰਤ ਲੀਗ ਪੜਾਅ 'ਚ ਦੋ ਹੋਰ ਟੀਮਾਂ ਅਮਰੀਕਾ ਅਤੇ ਕੈਨੇਡਾ ਨਾਲ ਖੇਡੇਗਾ।