ਟੇਬਲ ਟੈਨਿਸ : ਭਾਰਤ ਦੇ ਲੜਕੇ-ਲੜਕੀਆਂ ਨੇ ਦੱਖਣੀ ਏਸ਼ੀਆਈ ਟੀਮ ਦਾ ਖਿਤਾਬ ਰੱਖਿਆ ਬਰਕਰਾਰ

05/28/2024 7:28:44 PM

ਨਵੀਂ ਦਿੱਲੀ- ਭਾਰਤ ਦੀ ਲੜਕੀਆਂ ਦੀ ਅੰਡਰ-19 ਟੀਮ ਨੇ ਕੈਂਡੀ ਦੱਖਣੀ ਏਸ਼ੀਆਈ ਯੂਥ ਟੇਬਲ ਟੈਨਿਸ ਵਿਚ ਫਾਈਨਲ ਵਿਚ ਮੇਜ਼ਬਾਨ ਸ੍ਰੀਲੰਕਾ ਨੂੰ 3-0 ਨਾਲ ਹਰਾ ਕੇ ਚੈਂਪੀਅਨਸ਼ਿਪ ਵਿਚ ਆਪਣਾ ਖਿਤਾਬ ਬਰਕਰਾਰ ਰੱਖਿਆ। ਭਾਰਤ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ’ਚ ਨੇਪਾਲ ਨੂੰ 3-0 ਨਾਲ ਹਰਾਇਆ ਸੀ।
ਫਾਈਨਲ ਵਿਚ ਭਾਰਤ ਦੀ ਸਯਾਲੀ ਵਾਨੀ ਨੇ ਬਿਮਾਂਡੀ ਬਾਂਦਾਰਾ ਨੂੰ 11-6, 12-10, 11-8 ਨਾਲ, ਪ੍ਰਿਥਾ ਵਾਰਟਿਕਰ ਨੇ ਤਾਮਾਦੀ ਕਵਿੰਦਿਆ ਨੂੰ 7-11, 11-3, 11-7, 6-11, 11-8 ਨਾਲ ਹਰਾਇਆ ਜਦਕਿ ਤਨੀਸ਼ਾ ਕੋਟੇਚਾ ਨੇ ਦਿਵਿਆ ਧਾਰਨੀ ਨੂੰ 11-8, 11-7, 11-7 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-15 ਲੜਕੀਆਂ ਦੇ ਫਾਈਨਲ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਹਰਾਇਆ। ਉੱਥੇ ਹੀ, ਅੰਡਰ-15 ਲੜਕਿਆਂ ਦੇ ਫਾਈਨਲ ’ਚ ਸਾਰਥਕ ਆਰੀਆ ਨੇ ਸ਼੍ਰੀਲੰਕਾ ਖਿਲਾਫ ਆਪਣੇ ਦੋਵੇਂ ਮੈਚ ਜਿੱਤ ਕੇ ਭਾਰਤ ਦੀ 3-1 ਨਾਲ ਜਿੱਤ ਯਕੀਨੀ ਬਣਾਈ।


Aarti dhillon

Content Editor

Related News