ਓਲੰਪਿਕ ਤੋਂ ਮਿਲੀ ਹਾਰ ਤੋਂ ਸਿੱਖਿਆ ਸਬਕ, ਕਮਜ਼ੋਰੀਆਂ ’ਤੇ ਸ਼ੁਰੂ ਕੀਤਾ ਹੈ ਕੰਮ : ਮੁੱਕੇਬਾਜ਼ ਆਸ਼ੀਸ਼

Tuesday, Aug 17, 2021 - 07:21 PM (IST)

ਓਲੰਪਿਕ ਤੋਂ ਮਿਲੀ ਹਾਰ ਤੋਂ ਸਿੱਖਿਆ ਸਬਕ, ਕਮਜ਼ੋਰੀਆਂ ’ਤੇ ਸ਼ੁਰੂ ਕੀਤਾ ਹੈ ਕੰਮ : ਮੁੱਕੇਬਾਜ਼ ਆਸ਼ੀਸ਼

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਹਿਮਾਚਲ ਦੇ ਆਪਣੇ ਘਰੇਲੂ ਸਹਿਰ ਸੁੰਦਰ ਨਗਰ ’ਚ ਉਤਰਦੇ ਹੀ ਸਭ ਤੋਂ ਪਹਿਲਾਂ ਮੁੱਕੇਬਾਜ਼ੀ ਅਕੈਡਮੀ ਗਏ, ਜਿੱਥੋਂ ਉਹ ਟ੍ਰੇਨਿੰਗ ਲੈਂਦੇ ਸਨ ਤੇ ਟੋਕੀਓ ਓਲੰਪਿਕ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣ ਲਈ ਉਨ੍ਹਾਂ ਨੇ ਮੁਆਫ਼ੀ ਮੰਗੀ।

ਆਸ਼ੀਸ ਦੀ ਪਹਿਲੀ ਓਲੰਪਿਕ ਹਾਜ਼ਰੀ ਚੀਨ ਦੇ ਐਰੀਬਕੇ ਤੌਹੇਤਾ ਤੋਂ ਪਹਿਲੇ ਦੌਰ ਦੀ ਹਾਰ ਦੇ ਨਾਲ ਖ਼ਤਮ ਹੋ ਗਈ ਸੀ। ਆਸ਼ੀਸ਼ ਨੇ ਕਿਹਾ, ‘‘ਮੈਨੂੰ ਬੁਰਾ ਲੱਗਾ ਕਿ ਮੈਂ ਟੋਕੀਓ ’ਚ ਪ੍ਰਦਰਸ਼ਨ ਕਰਨ ’ਚ ਅਸਫਲ ਰਿਹਾ ਪਰ ਮੈੈਂ ਆਪਣੀ ਨਿਯਮਿਤ ਟ੍ਰੇਨਿੰਗ ’ਤੇ ਵਾਪਸ ਆ ਗਿਆ ਹਾਂ ਤੇ ਭਵਿੱਖ ਦੀਆਂ ਪ੍ਰਤੀਯੋਗਿਤਾਵਾਂ ਲਈ ਖ਼ੁਦ ਨੂੰ ਤਿਆਰ ਕਰਨ ’ਚ ਕੋਈ ਕਸਰ ਨਹੀਂ ਛੱਡ ਰਿਹਾ ਹਾਂ। ਮੇਰਾ ਟੀਚਾ ਅਜੇ ਅਕਤੂਬਰ ’ਚ ਵਿਸ਼ਵ ਚੈਂਪੀਅਨਸ਼ਿਪ ਹੈ।

ਉਨ੍ਹਾਂ ਕਿਹਾ, ‘‘ਮੈਂ ਓਪਨਿੰਗ ਬਾਊਟ ’ਚ ਹਾਰ ਗਿਆ ਸੀ ਇਸ ਲਈ... ਇਹ ਅਸਲ ’ਚ ਬਹੁਤ ਦੁਖੀ ਕਰਨ ਵਾਲਾ ਸੀ। ਪਰ ਹਾਂ, ਓਲੰਪਿਕ ’ਚ ਹੋਣਾ ਆਪਣੇ ਆਪ ’ਚ ਇਕ ਵੱਡੀ ਗੱਲ ਹੈ ਤੇ ਉਮੀਦ ਹੈ ਕਿ ਅਗਲੀ ਵਾਰ, ਮੈਂ ਵੀ ਤਮਗ਼ਾ ਜਿੱਤਾਂਗਾ। ਜੇਕਰ ਮੈਂ ਆਪਣੀ ਬਾਊਟ ਬਾਰੇ ਗੱਲ ਕਰਦਾ ਹਾਂ ਤਾਂ ਮੈਂ ਬਹੁਤ ਚੰਗਾ ਸੀ। ਹਮਲਾਵਰਤਾ ਤੇ ਬਚਾਅ ਨਹੀਂ ਸੀ, ਇਸ ਲਈ ਹਾਰ ਗਿਆ। ਸਬਕ ਹੁਣ ਸਿੱਖਿਆ ਹੈ ਤੇ ਕਮਜ਼ੋਰੀਆਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 


author

Tarsem Singh

Content Editor

Related News