AFI ਦੀ ''ਨੋ ਨੀਡਲ'' ਨੀਤੀ ਦੇ ਖਰੜੇ ''ਚ ਦੋ ਸਾਲ ਦੀ ਪਾਬੰਦੀ ਦਾ ਪ੍ਰਸਤਾਵ
Thursday, Jan 17, 2019 - 07:24 PM (IST)

ਨਵੀਂ ਦਿੱਲੀ— ਭਾਰਤੀ ਐਥਲੈਟਿਕਸ ਮਹਾਸੰਘ ਦੀ 'ਨੋ ਨੀਡਲ' ਨੀਤੀ ਦੇ ਖਰੜੇ ਵਿਚ ਸੂਈਆਂ ਤੇ ਇੰਜੈਕਸ਼ਨ ਦਾ ਇਸਤੇਮਾਲ ਕਰਦੇ ਫੜੇ ਜਾਣ ਵਾਲੇ ਖਿਡਾਰੀਆਂ 'ਤੇ ਵੱਧ ਤੋਂ ਵੱਧ ਦੋ ਸਾਲ ਦੀ ਪਾਬੰਦੀ ਦਾ ਪ੍ਰਸਤਾਵ ਰੱਖਿਆ ਗਿਆ ਹੈ। ਜੇਕਰ ਇਸ਼ ਨੂੰ ਲਾਗੂ ਕੀਤਾ ਜਾਵੇ ਤਾਂ ਪਹਿਲੀ ਵਾਰ ਹੋਵੇਗਾ ਕਿ ਇਕ ਰਾਸ਼ਟਰੀ ਮਹਾਸੰਘ ਅਜਿਹੀ ਸਜ਼ਾ ਦੇਵੇਗੀ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਬਿਨਾਂ ਦੱਸੇ ਸੂਈ ਰੱਖਣ ਵਾਲੇ ਇਖ ਪੈਦਲ ਚਾਲ ਖਿਡਾਰੀ ਤੇ ਇਕ ਤਿਹਰੀ ਚਾਲ ਦੇ ਖਿਡਾਰੀ ਨੂੰ ਵਤਨ ਭੇਜ ਦਿੱਤਾ ਗਿਆ ਸੀ।