ਜਲੰਧਰ ਵਾਸੀਆਂ ਨੇ ਧੂਮਧਾਮ ਨਾਲ ਕੀਤਾ ਨਵੇਂ ਸਾਲ ਦਾ Grand Welcome, ਵੇਖੋ ਜਸ਼ਨ ਦੀਆਂ ਤਸਵੀਰਾਂ
Thursday, Jan 01, 2026 - 12:27 PM (IST)
ਜਲੰਧਰ (ਪੁਨੀਤ)-ਪੁਲਸ ਲਾਈਨ ਰੋਡ ’ਤੇ ਹੋਟਲ ਪਾਰਕ ਪਲਾਜ਼ਾ ਸਮੇਤ ਮਹਾਨਗਰ ਦੇ ਵੱਖ-ਵੱਖ ਹੋਟਲਾਂ ਵਿਚ ਨਵੇਂ ਸਾਲ ਦਾ ਸਵਾਗਤ ਧੂਮਧਾਮ ਨਾਲ ਹੋਇਆ। ਨਿਊ ਯੀਅਰ ਈਵ ’ਤੇ ਸ਼ਹਿਰ ਦੇ ਹੋਟਲ ਅਤੇ ਰੈਸਟੋਰੈਂਟ ਵਿਸ਼ੇਸ਼ ਢੰਗ ਨਾਲ ਗੁਲਜ਼ਾਰ ਨਜ਼ਰ ਆਏ। ਹੋਟਲ ਮੈਰੀਟਨ, ਪੈਡਲਰ ਸਮੇਤ ਵੱਖ-ਵੱਖ ਰੈਸਟੋਰੈਂਟਾਂ ਵਿਚ ਪੰਜਾਬੀ ਸੰਗੀਤ ਇੰਡਸਟਰੀ ਅਤੇ ਦੂਜੇ ਕਲਾਕਾਰਾਂ ਨੇ ਇਕ ਤੋਂ ਵੱਧ ਇਕ ਪੇਸ਼ਕਾਰੀ ਦਿੰਦੇ ਹੋਏ ਹਾਜ਼ਰੀਨ ਨੂੰ ਝੂਮਣ ’ਤੇ ਮਜਬੂਰ ਕਰ ਦਿੱਤਾ। ਲੋਕਾਂ ਨੇ 2026 ਦਾ ਵੈੱਲਕਮ ਜਸ਼ਨ ਮਨਾਉਂਦੇ ਹੋਏ ਕੀਤਾ ਅਤੇ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ

ਰਾਤ 12 ਵਜਦੇ ਹੀ ਜਿਵੇਂ ਹੀ ਘੜੀ ਦੀਆਂ ਸੂਈਆਂ ਬਦਲੀਆਂ, ਤਾਰੀਖ਼ ਬਦਲੀ, ਉਸੇ ਸਮੇਂ ਥਾਂ-ਥਾਂ ਆਤਿਸ਼ਬਾਜ਼ੀ ਹੋਣੀ ਸ਼ੁਰੂ ਹੋ ਗਈ ਅਤੇ ਲੋਕ ਨਵੇਂ ਸਾਲ ਦੇ ਸਵਾਗਤ ਵਿਚ ਝੂਮ ਉੱਠੇ। 2026 ਦਾ ਵੈੱਲਕਮ ਕਰਨ ਲਈ ਸ਼ਹਿਰ ਵਿਚ ਸੈਂਕੜੇ ਸਥਾਨਾਂ ’ਤੇ ਸਵਾਗਤੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਪਾਰਕ ਪਲਾਜ਼ਾ ਹੋਟਲ ਵਿਚ ਹੋਏ ਆਯੋਜਨ ਵਿਚ ਉਤਸ਼ਾਹ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ।

ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ 'ਚ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ
ਅਨੋਖੇ ਅੰਦਾਜ਼ ਵਿਚ ਹੋਈ ਪੇਸ਼ਕਾਰੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਛੂਹ ਗਈ। ਉਥੇ ਹੀ ਹੋਟਲ ਮੈਰੀਟਨ ਅਤੇ ਪੈਡਲਰ ਵਿਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਖਾਸ ਪ੍ਰਬੰਧ ਕੀਤੇ ਗਏ। ਨਿਊ ਯੀਅਰ ਨਾਈਟ ਦਾ ਰੰਗ ਜਮਾਉਣ ਲਈ ਪੰਜਾਬੀ ਸੰਗੀਤ ਦੇ ਨਾਲ-ਨਾਲ ਕਾਮੇਡੀ ਦਾ ਵਿਸ਼ੇਸ਼ ਪ੍ਰਬੰਧ ਰਿਹਾ, ਜਿਸ ਦੀ ਲੋਕਾਂ ਨੇ ਖ਼ੂਬ ਸ਼ਲਾਘਾ ਕੀਤੀ।








ਇਹ ਵੀ ਪੜ੍ਹੋ: ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
