ਤਰਨਤਾਰਨ ਪੁਲਸ ਵੱਲੋਂ ਸਾਲ 2025 ਦੀ ਰਿਪੋਰਟ, ਹੈਰਾਨ ਕਰੇਗਾ ਨਸ਼ੇ ਦੀ ਬਰਾਮਦਗੀ ਦਾ ਅੰਕੜਾ
Thursday, Jan 01, 2026 - 05:23 PM (IST)
ਤਰਨਤਾਰਨ (ਰਮਨ ਚਾਵਲਾ)- ਜ਼ਿਲੇ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਆਈ. ਪੀ. ਐੱਸ/ਐੱਸ. ਐੱਸ. ਪੀ. ਤਰਨਤਾਰਨ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਤਰਨਤਾਰਨ ਪੁਲਸ ਵੱਲੋਂ ਸਾਲ 2025 ’ਚ ਤਰਨਤਾਰਨ ਪੁਲਸ ਦੀਆਂ ਸਾਰੀਆਂ ਸਬ-ਡਵੀਜ਼ਨਾਂ ’ਚ ਨਸ਼ਾ ਸਮੱਗਲਰ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਇਕ ਸਪੈਸ਼ਲ ਮੁਹਿੰਮ ਚਲਾਈ ਗਈ ਸੀ। ਜਿਸ ਤਹਿਤ ਰਿਪੁਤਾਪਨ ਸਿੰਘ ਪੀ. ਪੀ. ਐੱਸ/ਐੱਸ. ਪੀ. (ਡੀ) ਤਰਨਤਾਰਨ ਅਤੇ ਸੁਖਨਿੰਦਰ ਸਿੰਘ ਪੀ.ਪੀ.ਐੱਸ ਐੱਸ.ਪੀ. ਹੈੱਡਕੁਆਟਰ ਤਰਨਤਾਰਨ ਦੇ ਸੁਪਰਵੀਜ਼ਨ ਹੇਠ, ਵੱਖ-ਵੱਖ ਡੀ.ਐੱਸ.ਪੀ. ਸਹਿਬਾਨਾਂ ਅਤੇ ਵੱਖ-ਵੱਖ ਮੁੱਖ ਅਫਸਰਾਨ ਥਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ਾ ਤਸਕਰਾਂ ’ਤੇ ਕਾਬੂ ਪਾਉਣ ਲਈ ਤਰਨਤਾਰਨ ਪੁਲਸ ਵੱਲੋਂ ਸਾਲ 2025 ਦੇ ਅਰਸੇ ਦੌਰਾਨ ਦੌਰਾਨ ਜ਼ਿਲਾ ਤਰਨਤਾਰਨ ਵਿਚ 3653 ਮੁੱਕਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿਚ 4827 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਵੇਂ ਸਾਲ ਦੇ ਦਿਨ ਵੱਡੀ ਘਟਨਾ, ਗੋਲਡਨ ਟੈਂਪਲ ਕੰਪਲੈਕਸ 'ਚ ਫੜਿਆ...
ਐੱਨ.ਡੀ.ਪੀ.ਐੱਸ ਐਕਟ ਅਧੀਨ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ
ਸਾਲ 2025 ਦੇ ਅਰਸੇ ਦੌਰਾਨ ਐੱਨ.ਡੀ.ਪੀ.ਐੱਸ ਐਕਟ ਦੇ ਕੁੱਲ 1299 ਮੁੱਕਦਮੇ ਦਰਜ ਕੀਤੇ ਗਏ, ਜਿਨ੍ਹਾਂ ’ਚ 1615 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਪਾਸੋਂ 242.888 ਕਿਲੋ ਹੈਰੋਇਨ, 1.259 ਕਿਲੋ ਆਈਸ, 14.804 ਕਿਲੋ ਅਫੀਮ, 540.360 ਕਿਲੋ ਭੁੱਕੀ, 0.218 ਗ੍ਰਾਮ ਸਲਫਾ, 86287 ਨਸ਼ੀਲੀਆਂ ਗੋਲੀਆਂ/ਕੈਪਸੂਲ, 10.400 ਕਿਲੋ ਹਰੇ ਖਸਖਸ ਦੇ ਪੌਦੇ ਅਤੇ 75,39,500/-ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਐੱਨ.ਡੀ.ਪੀ.ਐੱਸ ਐਕਟ ਤਹਿਤ ਡਰੋਨ ਰਾਹੀਂ ਬਰਾਮਦਗੀ
ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਏਅਰ ਕਰਾਫਟ ਐਕਟ ਦੇ ਕੁੱਲ 88 ਮੁੱਕਦਮੇ ਦਰਜ਼ ਕੀਤੇ ਗਏ, ਜਿਨ੍ਹਾਂ ਵਿਚ 45 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 58 ਕਿਲੋ 789 ਗ੍ਰਾਮ 79 ਮਿਲੀਗ੍ਰਾਮ ਹੈਰੋਇਨ, 04 ਕਿਲੋ 973 ਗ੍ਰਾਮ ਅਫੀਮ,01 ਕਿਲੋ 259 ਗ੍ਰਾਮ ਆਈਸ ਅਤੇ 16 ਡਰੋਨ ਅਤੇ 01 ਪਿਸਤੌਲ ਬ੍ਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ 'ਚ ਵੱਡੀ ਕਾਰਵਾਈ, CA ਸਤਿੰਦਰ ਸਿੰਘ ਕੋਹਲੀ ਗ੍ਰਿਫਤਾਰ
ਡਰੋਨ ਦੀ ਬਰਾਮਦਗੀ
ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਏਅਰ ਕਰਾਫਟ ਐਕਟ ਦੇ ਕੁੱਲ 87 ਮੁੱਕਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿਚ ਡਰੋਨਾਂ ਰਾਹੀਂ ਤਸਕਰੀ ਕਰਨ ਵਾਲੇ 16 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 56 ਡਰੋਨ, 18 ਡਰੋਨਾਂ ਦੇ ਪੁਰਜ਼ੇ, 17 ਮੈਗਜ਼ੀਨ ਅਤੇ 214 ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੋ ਭਰਾਵਾਂ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ
ਅਸਲਾ ਐਕਟ ਤਹਿਤ ਬਰਾਮਦਗੀ
ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਅਸਲਾ ਐਕਟ ਦੇ ਕੁੱਲ 106 ਮੁੱਕਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿਚ 123 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕੁੱਲ 165 ਪਿਸਤੌਲ, 08 ਰਿਵਾਲਵਰ, 01 ਰਾਈਫਲ,01 ਗੰਨ,40 ਮੈਗਜ਼ੀਨ, 593 ਜ਼ਿੰਦਾ ਰੌਂਦ, 02 ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸਾਈਬਰ ਠੱਗੀ ਦੀ ਹੱਦ ਪਾਰ, ਨਵ-ਨਿਯੁਕਤ DC ਦਲਵਿੰਦਰਜੀਤ ਸਿੰਘ ਦੇ ਨਾਂ ’ਤੇ ਧੋਖਾਧੜੀ
ਗੈਂਗਸਟਰਾਂ ਖਿਲਾਫ ਕਾਰਵਾਈ
ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਤਰਨਤਾਰਨ ਵੱਲੋਂ ਕੁੱਲ 30 ਗੈਂਗਸਟਰ ਜਿਨ੍ਹਾਂ ਵਿਚੋਂ ਏ ਕੈਟਾਗਰੀ ਦੇ 12 ਗੈਂਗਸਟਰ, ਬੀ ਕੈਟਾਗਰੀ ਦੇ 12 ਗੈਂਗਸਟਰ ਅਤੇ ਸੀ ਕੈਟਾਗਰੀ ਦੇ 06 ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡਰੱਗ ਸਮਗਲਰਾਂ ਦੀ ਜਾਇਦਾਦ ਖਿਲਾਫ ਕਾਰਵਾਈ
ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਤਰਨਤਾਰਨ ਪੁਲਸ ਵੱਲੋਂ ਕੁੱਲ 71 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਗਿਆ, ਜਿਸਦੀ ਕੁੱਲ ਰਕਮ 36 ਕਰੋੜ 61 ਲੱਖ 44 ਹਜ਼ਾਰ 189 ਰੁਪਏ ਬਣਦੀ ਹੈ। ਇਸਦੇ ਨਾਲ ਹੀ ਤਰਨਤਾਰਨ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਨਸ਼ਾ ਤਸਕਰਾਂ ਪਾਸੋਂ ਗੈਰਕਾਨੂੰਨੀ ਤਰੀਕੇ ਨਾਲ ਬਾਣਏ ਗਏ 06 ਘਰਾਂ ਉਪਰ ਪੀਲਾ ਪੰਜਾ ਚਲਾਇਆ ਗਿਆ ਹੈ।
ਨਸ਼ੇ ਦੀ ਆਦਤ ਵਾਲੇ ਲੋਕਾਂ ਦੇ ਨਿਯੰਤਰਣ ਲਈ ਡੀ-ਐਡੀਕਸ਼ਨ ਸੈਂਟਰਾਂ ਵਿਚ ਪ੍ਰਬੰਧਕ ਅਤੇ OOAT ਸੈਂਟਰਾਂ ਵਿਚ ਇਲਾਜ ਦੀ ਕਾਰਵਾਈ
ਇਸਦੇ ਨਾਲ ਹੀ ਸਾਲ 2025 ਦੇ ਅਰਸੇ ਦੌਰਾਨ ਤਰਨਤਾਰਨ ਪੁਲਸ ਵੱਲੋਂ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾ ਨੂੰ ਨਵਾਂ ਜੀਵਨ ਦੇਣ ਅਤੇ ਉਨ੍ਹਾਂ ਦਾ ਸੁਧਾਰਨ ਲਈ ਨਸ਼ਿਆਂ ਤੋਂ ਉਨ੍ਹਾਂ ਦੂਰ ਕਰਨ ਲਈ ਸਾਲ 2025 ਵਿਚ ਕੁੱਲ 1292 ਵਿਅਕਤੀਆਂ ਨੂੰ ਨਸ਼ਾ ਛੁਡਾਓ ਕੇਂਦਰਾਂ ਵਿਚ ਦਾਖਲ ਕਰਵਾਇਆ ਅਤੇ ਸਾਲ 2025 ਵਿਚ ਕੁੱਲ 2803 ਵਿਅਕਤੀਆਂ ਨਸ਼ਾ ਛੱਡਣ ਲਈ ਇਕ ਨਵੀਂ ਜ਼ਿੰਦਗੀ ਬਣਾਉਣ ਲਈ ਕਾਰਡ ਬਣਾਕੇ ਦਵਾਈ ਦਿਵਾਈ ਗਈ। ਇਸ ਮੌਕੇ ਸੁਰਿੰਦਰ ਲਾਂਬਾ ਆਈ.ਪੀ.ਐੱਸ, ਐੱਸ.ਐੱਸ.ਪੀ ਤਰਨਤਾਰਨ ਨੇ ਕਿਹਾ ਕਿ ਪੰਜਾਬ ਪੁਲਸ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਹੈ ਅਤੇ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਭੈੜੇ ਕੰਮ ਵਿਚ ਸ਼ਾਮਲ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਕੇ ਬਾਹਰ ਚਲੇ ਜਾਣ ਜਾਂ ਨਸ਼ੇ ਦਾ ਧੰਦਾ ਛੱਡ ਕਿ ਆਪਣੀ ਗਲਤੀ ਕਬੂਲਦੇ ਹੋਏ ਅੱਗੇ ਤੋਂ ਇਸ ਕੰਮ ਨੂੰ ਤੌਬਾ ਕਰ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
