ਨਵੇਂ ਸਾਲ ਦਾ ਪਹਿਲਾ ਦਿਨ ਰਿਹਾ ਠੰਡਾ, ਲੋਕ ਰਹੇ ਘਰਾਂ ’ਚ ਕੈਦ
Friday, Jan 02, 2026 - 12:19 PM (IST)
ਬਠਿੰਡਾ (ਸੁਖਵਿੰਦਰ) : ਨਵੇਂ ਸਾਲ ਦਾ ਪਹਿਲਾ ਦਿਨ ਕਾਫੀ ਠੰਡਾ ਰਿਹਾ। ਧੁੱਪ ਨਾ ਨਿਕਲਣ ਕਾਰਨ ਠੰਡ ਬਣੀ ਰਹੀ, ਜਿਸ ਕਾਰਨ ਲੋਕ ਘਰਾਂ ਦੇ ਅੰਦਰ ਹੀ ਰਹੇ। ਦਿਨ ਭਰ ਧੁੰਦ ਦੀ ਚਾਦਰ ਛਾਈ ਰਹੀ, ਜਿਸ ਕਾਰਨ ਲੋਕ ਅੱਗ ਸੇਕ ਕੇ ਆਪਣੇ ਆਪ ਨੂੰ ਗਰਮ ਕਰਦੇ ਦਿਖਾਈ ਦਿੱਤੇ। ਸੰਘਣੀ ਧੁੰਦ ਕਾਰਨ ਦਿਨ ਵੇਲੇ ਤਰੇਲ ਦੀਆਂ ਬੂੰਦਾਂ ਡਿੱਗਦੀਆਂ ਰਹੀਆਂ, ਜਿਸ ਨਾਲ ਮੀਂਹ ਵਰਗਾ ਮਾਹੌਲ ਬਣਿਆ। ਹਾਲਾਂਕਿ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਠੰਡ ਬਰਕਰਾਰ ਰਹੀ।
ਸਾਲ ਦਾ ਪਹਿਲਾ ਦਿਨ ਹੋਣ ਕਾਰਨ ਜ਼ਿਆਦਾਤਰ ਲੋਕ ਧਾਰਮਿਕ ਗਤੀਵਿਧੀਆਂ ’ਚ ਰੁੱਝੇ ਹੋਏ ਸਨ, ਜਿਸ ਕਾਰਨ ਬਜ਼ਾਰਾਂ ’ਚ ਗਤੀਵਿਧੀਆਂ ਘੱਟ ਰਹੀਆਂ। ਜ਼ਿਲ੍ਹੇ ਦੇ ਕੁੱਝ ਇਲਾਕਿਆਂ ’ਚ ਹਲਕੀ ਬਾਰਸ਼ ਵੀ ਹੋਈ, ਜਿਸ ਨਾਲ ਠੰਡਾ ਮੌਸਮ ਬਰਕਰਾਰ ਰਿਹਾ। ਮੌਸਮ ਵਿਭਾਗ ਦੇ ਅਨੁਸਾਰ ਠੰਡ ਦਾ ਮੌਸਮ ਜਾਰੀ ਰਹੇਗਾ, ਕੁੱਝ ਇਲਾਕਿਆਂ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
