ਪਠਾਨਕੋਟ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ਉੱਤੇ ਪਾਬੰਦੀ

Friday, Jan 09, 2026 - 07:55 PM (IST)

ਪਠਾਨਕੋਟ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ਉੱਤੇ ਪਾਬੰਦੀ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਪ੍ਰੇਗਾਬਾਲੀਨ ਦੇ ਫ਼ਾਰਮੂਲੇ ਤਹਿਤ ਬਣੀ ਦਵਾਈ ਜਿਸ ਨੂੰ ਨਾਰਕੋਟਿਕ ਜਾਂ ਮਨੋਵਿਗਿਆਨਕ ਪਦਾਰਥਾਂ ਵਜੋਂ ਸੂਚਿਤ ਨਹੀਂ ਕੀਤਾ ਗਿਆ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਖੁੱਲ੍ਹੀ ਵਿੱਕਰੀ ਉੱਤੇ ਪਾਬੰਦੀ ਲਗਾਈ ਹੈ। ਇਸ ਦਵਾਈ ਨੂੰ ਵੇਚਣ ਲਈ ਡਾਕਟਰ ਦੀ ਸਿਫ਼ਾਰਿਸ਼ ਦੇ ਨਾਲ-ਨਾਲ ਸਾਰਾ ਰਿਕਾਰਡ ਰੱਖਣਾ ਜ਼ਰੂਰੀ ਹੈ।

ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਆਈ.ਏ.ਐੱਸ. ਵੱਲੋਂ ਜਾਰੀ ਹੁਕਮਾਂ 'ਚ ਉਨ੍ਹਾਂ ਕਿਹਾ ਕਿ ਕੈਪਸੂਲ/ਟੈਬਲੇਟ ਦੇ ਰੂਪ 'ਚ 150 ਮਿਲੀਗਰਾਮ ਅਤੇ 300 ਮਿਲੀਗਰਾਮ ਵਾਲੇ ਪ੍ਰੇਗਾਬਾਲਿਨ ਦੇ ਫ਼ਾਰਮੂਲੇ ਦੀ ਜਨਤਕ ਤੌਰ ’ਤੇ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ। ਕਈ ਲੋਕ ਇਸ ਫ਼ਾਰਮੂਲੇ ਦੀ ਦਵਾਈ ਦੇ ਆਦੀ ਹੋ ਰਹੇ ਹਨ ਪਰ ਡਰੱਗ ਪ੍ਰੇਗਾਬਾਲਿਨ 150mg/300mg ਡਾਕਟਰਾਂ ਦੁਆਰਾ ਅਕਸਰ ਤਜਵੀਜ਼ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਿਊਰੋਲੋਜਿਸਟ/ਆਰਥੋਪੀਡੀਸ਼ੀਅਨ ਵੀ ਸਿਰਫ਼ 75 ਮਿਲੀਗਰਾਮ ਡਰੱਗ ਪ੍ਰੀਗਾਬਾਲਿਨ ਦਾ ਨੁਸਖ਼ਾ ਦੇ ਰਹੇ ਹਨ।

ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐੱਸ.ਐੱਸ. ਅਧੀਨ ਆਦੇਸ਼ ਦਿੱਤੇ ਹਨ ਕਿ ਇਸ ਫ਼ਾਰਮੂਲੇ ਦੇ 75 ਮਿਲੀਗਰਾਮ ਤੋਂ ਵੱਧ ਕੈਪਸੂਲ/ਟੈਬਲੇਟ ਦੇ ਭੰਡਾਰਨ ਅਤੇ ਵਿੱਕਰੀ ’ਤੇ ਪੂਰਨ ਪਾਬੰਦੀ ਹੋਵੇਗੀ। ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਪ੍ਰੇਗਾਬਾਲੀਨ 75 ਮਿਲੀਗਰਾਮ ਦੀ ਅਸਲ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਇਸ ਤੋਂ ਇਲਾਵਾ 75 ਮਿਲੀਗਰਾਮ ਤੱਕ ਦੀ ਖ਼ਰੀਦ ਅਤੇ ਵਿੱਕਰੀ ਦਾ ਸਹੀ ਰਿਕਾਰਡ ਰੱਖਣਗੇ। ਸਾਰੇ ਵਿਕਰੇਤਾ ਸਲਿਪ ਦੀ ਸਹੀ ਪੜਚੋਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਵੇਚੀਆਂ ਜਾ ਰਹੀਆਂ ਗੋਲੀਆਂ/ਕੈਪਸੂਲ ਦੀ ਗਿਣਤੀ ਨੁਸਖ਼ੇ ਦੀ ਲੋੜ ਤੋਂ ਵੱਧ ਨਾ ਹੋਵੇ। ਇਹ ਹੁਕਮ 7 ਜਨਵਰੀ 2026 ਤੋਂ 07 ਮਾਰਚ 2026 ਤੱਕ ਲਾਗੂ ਰਹੇਗਾ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News