ਸਾਲ ਦੇ ਪਹਿਲੇ ਦਿਨ ਪੰਜਾਬ ਵਾਸੀਆਂ ਨੂੰ ਮਿਲੀ ਸੌਗਾਤ, ਵੱਡੀ ਗਿਣਤੀ ਪਰਿਵਾਰਾਂ ਨੂੰ ਹੋਵੇਗਾ ਫਾਇਦਾ
Thursday, Jan 01, 2026 - 06:01 PM (IST)
ਜਲਾਲਾਬਾਦ (ਸੁਨੀਲ) : ਨਵੇਂ ਸਾਲ ਮੌਕੇ ਜਲਾਲਾਬਾਦ ਤੋਂ ਹਲਕਾ ਵਿਧਾਇਕ ਜਗਦੀਪ ਕੰਬੋਜ 'ਗੋਲਡੀ' ਨੇ ਇਲਾਕਾ ਨਿਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਵਿਧਾਇਕ ਗੋਲਡੀ ਕੰਬੋਜ ਨੇ ਅਰਨੀਵਾਲਾ ਇਲਾਕੇ ਦਾ ਦੌਰਾ ਕਰਦਿਆਂ 241 ਲੋੜਵੰਦ ਪਰਿਵਾਰਾਂ ਨੂੰ ਨਵੇਂ ਮਕਾਨਾਂ ਦੀ ਸੌਗਾਤ ਦਿੱਤੀ, ਜਿਸ ਲਈ ਸਰਕਾਰ ਵੱਲੋਂ 6 ਕਰੋੜ 2.5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਨੇ ਇਸ ਆਗੂ ਨੂੰ ਪਾਰਟੀ 'ਚੋਂ ਕੱਢਿਆ
ਮਕਾਨ ਬਣਾਉਣ ਲਈ ਮਿਲੇਗੀ 2.5 ਲੱਖ ਦੀ ਗ੍ਰਾਂਟ
ਵਿਧਾਇਕ ਨੇ ਦੱਸਿਆ ਕਿ ਹਰੇਕ ਲਾਭਪਾਤਰੀ ਪਰਿਵਾਰ ਨੂੰ ਮਕਾਨ ਬਣਾਉਣ ਲਈ ਕੁੱਲ 2.5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਅੱਜ 50,000 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਬਾਕੀ ਦੀ ਰਾਸ਼ੀ ਮਕਾਨ ਦੀ ਉਸਾਰੀ ਦੇ ਵੱਖ-ਵੱਖ ਪੜਾਵਾਂ (ਜਿਵੇਂ ਲੈਂਟਰ ਪਾਉਣ ਵੇਲੇ 50-50 ਹਜ਼ਾਰ ਦੀਆਂ ਦੋ ਕਿਸ਼ਤਾਂ, ਪਲਸਤਰ ਲਈ 50 ਹਜ਼ਾਰ ਅਤੇ ਅੰਤਿਮ ਤਿਆਰੀ ਲਈ 50 ਹਜ਼ਾਰ ਰੁਪਏ) ਅਨੁਸਾਰ ਦਿੱਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੂੰ ਗਰੀਬ ਪਰਿਵਾਰਾਂ ਦੇ ਸਿਰ 'ਤੇ ਛੱਤ ਦੇਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ : ਇਸ ਦਵਾਈ 'ਤੇ ਲਗਾਈ ਗਈ ਮੁਕੰਮਲ ਰੋਕ
79 ਸਾਲਾਂ ਬਾਅਦ ਬਣਨਗੀਆਂ ਪੱਕੀਆਂ ਸੜਕਾਂ
ਮਕਾਨਾਂ ਤੋਂ ਇਲਾਵਾ ਹਲਕੇ ਦੇ ਬੁਨਿਆਦੀ ਢਾਂਚੇ ਵਿਚ ਵੀ ਵੱਡਾ ਸੁਧਾਰ ਹੋਣ ਜਾ ਰਿਹਾ ਹੈ। ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਕਰੀਬ 79 ਸਾਲਾਂ ਬਾਅਦ ਇਲਾਕੇ ਦੀਆਂ ਕੱਚੀਆਂ ਸੜਕਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਅਰਨੀਵਾਲਾ ਇਲਾਕੇ ਵਿਚ ਲਗਭਗ 65 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਹੋਵੇਗਾ। ਜਲਾਲਾਬਾਦ ਵਿਚ ਕਰੀਬ 26 ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ। ਵਿਧਾਇਕ ਨੇ ਭਰੋਸਾ ਦਿੱਤਾ ਕਿ ਜਿਵੇਂ-ਜਿਵੇਂ ਮਕਾਨਾਂ ਦਾ ਕੰਮ ਅੱਗੇ ਵਧੇਗਾ, ਅਗਲੀਆਂ ਕਿਸ਼ਤਾਂ ਤੁਰੰਤ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆਪਣਾ ਘਰ ਮੁਕੰਮਲ ਕਰਨ ਵਿਚ ਕੋਈ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ : ਪੰਜਾਬ 'ਚ ਹੋ ਗਿਆ ਵੱਡਾ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
