ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਇੰਗਲੈਂਡ ਪੁੱਜੀਆਂ

Thursday, Jun 03, 2021 - 03:18 PM (IST)

ਲੰਡਨ (ਭਾਸ਼ਾ) : ਭਾਰਤੀ ਪੁਰਸ਼ ਕ੍ਰਿਕਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇਸ ਦੇ ਬਾਅਦ ਮੇਜਬਾਨ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਲਈ ਵੀਰਵਾਰ ਨੂੰ ਇੱਥੇ ਪਹੁੰਚ ਗਈ।

ਇਹ ਵੀ ਪੜ੍ਹੋ: 'ਗੌਤਮ ਗੰਭੀਰ ਫਾਊਂਡੇਸ਼ਨ' ਕੋਰੋਨਾ ਦਵਾਈ ਦੀ ਜਮ੍ਹਾਖੋਰੀ 'ਚ ਪਾਇਆ ਗਿਆ ਦੋਸ਼ੀ, ਉੱਠੀ ਕਾਰਵਾਈ ਦੀ ਮੰਗ

 

ਪੁਰਸ਼ ਟੀਮ ਨਾਲ ਮਹਿਲਾ ਟੀਮ ਵੀ ਆਈ ਹੈ ਜੋ ਇੰਗਲੈਂਡ ਦੌਰੇ ’ਤੇ 3 ਵਨਡੇ ਅਤੇ ਇੰਨੇ ਹੀ ਟੀ20 ਦੇ ਇਲਾਵਾ ਇਕ ਟੈਸਟ ਮੈਚ ਖੇਡੇਗੀ, ਜਿਸ ਦੀ ਸ਼ੁਰੂਆਤ 16 ਜੂਨ ਤੋਂ ਬ੍ਰਿਸਟਲ ਵਿਚ ਹੋਵੇਗੀ। ਸਿਖ਼ਰ ਕਰਮ ਦੇ ਬੱਲੇਬਾਜ਼ ਕੇ.ਐਲ. ਰਾਹੁਲ ਨੇ ਲੰਡਨ ਵਿਚ ਸੁਰੱਖਿਅਤ ਪਹੁੰਚਣ ਦੀ ਪੁਸ਼ਟੀ ਕਰਦੇ ਹੋਏ ਪਿੱਛੇ ਚਾਰਟਡ ਜਹਾਜ਼ ਦੀ ਤਸਵੀਰ ਨਾਲ ਟਵੀਟ ਕੀਤਾ, ‘ਫਲਾਈਟ ਉਤਰ ਗਈ।’

ਇਹ ਵੀ ਪੜ੍ਹੋ: ਧੀ ਵਾਮਿਕਾ ਅਤੇ ਪਤਨੀ ਅਨੁਸ਼ਕਾ ਨਾਲ ਲੰਡਨ ਰਵਾਨਾ ਹੋਏ ਵਿਰਾਟ ਕੋਹਲੀ, ਤਸਵੀਰਾਂ ਆਈਆਂ ਸਾਹਮਣੇ

ਦੋਵੇਂ ਟੀਮਾਂ ਹੁਣ ਸਾਊਥੈਂਪਟਨ ਦੀ ਯਾਤਰਾ ਕਰਨਗੀਆਂ, ਜਿਸ ਵਿਚ ਉਹ ਆਪਣਾ ਜ਼ਰੂਰੀ ਇਕਾਂਤਵਾਸ ਪੂਰਾ ਕਰਨਗੀਆਂ। ਇਸ ਮਗਰੋਂ ਕੋਵਿਡ-19 ਜਾਂਚ ਦੇ ਬਾਅਦ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਪੁਰਸ਼ ਟੀਮ 18 ਜੂਨ ਤੋਂ ਇੱਥੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਨਾਲ ਭਿੜੇਗੀ। ਇਸ ਦੇ ਬਾਅਦ ਪੁਰਸ਼ ਟੀਮ ਨਾਟਿਘੰਮ ਵਿਚ 4 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੈਸਟ ਸੀਰੀਜ਼ ਲਈ ਇੰਗਲੈਂਡ ਦੇ ਸਾਹਮਣੇ ਹੋਵੇਗੀ। ਭਾਰਤ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਲਈ 20 ਮੈਂਬਰੀ ਟੀਮ ਨਾਲ ਪਹੁੰਚਿਆ ਹੈ। ਮਹਿਲਾ ਟੀਮ ਦਾ ਦੌਰਾ 15 ਜੁਲਾਈ ਨੂੰ ਸਮਾਪਤ ਹੋਵੇਗਾ।

ਇਹ ਵੀ ਪੜ੍ਹੋ: ਪਹਿਲਵਾਨ ਸੁਸ਼ੀਲ ਕੁਮਾਰ ਨੂੰ 9 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ


cherry

Content Editor

Related News