ਭਾਰਤ ਨੇ ਪਹਿਲੀ ਦੱਖਣੀ ਏਸ਼ੀਆਈ ਬੈਡਮਿੰਟਨ ਪ੍ਰਤੀਯੋਗਿਤਾ ਜਿੱਤੀ

12/06/2017 10:09:14 AM

ਗੁਹਾਟੀ, (ਬਿਊਰੋ)— ਉਮੀਦਾਂ ਦੇ ਮੁਤਾਬਕ ਭਾਰਤ ਨੇ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਨੇਪਾਲ ਨੂੰ 3-0 ਨਾਲ ਹਰਾ ਕੇ ਦੱਖਣੀ ਏਸ਼ੀਆਈ ਖੇਤਰੀ ਬੈਡਮਿੰਟਨ ਪ੍ਰਤੀਯੋਗਿਤਾ (ਟੀਮ ਚੈਂਪੀਅਨਸ਼ਿਪ) ਜਿੱਤੀ। ਭਾਰਤ ਨੇ ਇਕ ਵੀ ਮੈਚ ਗੁਆਏ ਬਿਨਾ ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਅਤੇ ਖਿਤਾਬੀ ਮੁਕਾਬਲੇ 'ਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰਖਿਆ। 
 

ਆਰਯਮਨ ਟੰਡਨ ਨੇ ਮੁੰਡਿਆਂ ਦੇ ਸਿੰਗਲ 'ਚ ਦੀਪੇਸ਼ ਧਾਮੀ ਨੂੰ 21-9, 21-15 ਨਾਲ ਹਰਾ ਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਸਥਾਨਕ ਖਿਡਾਰੀ ਅਸ਼ਮਿਤਾ ਚਾਲਿਹਾ ਨੇ ਸਿੰਗਲ 'ਚ ਰਾਸ਼ਿਲਾ ਮਹਾਰਾਜਨ ਨੂੰ 21-9, 21-6 ਨਾਲ ਹਰਾਉਣ 'ਚ ਕੋਈ ਪਰੇਸ਼ਾਨੀ ਨਹੀਂ ਹੋਈ। ਮੁੰਡਿਆਂ ਦੇ ਡਬਲਜ਼ 'ਚ ਅਰਿਨਤਾਪ ਦਾਸਗੁਪਤਾ ਅਤੇ ਕ੍ਰਿਸ਼ਨਾ ਪ੍ਰਸਾਦ ਜੀ ਨੇ ਦਿਪੇਸ਼ ਧਾਮੀ ਅਤੇ ਨਬੀਨ ਸ਼੍ਰੇਸ਼ਠ ਤੋਂ ਪਹਿਲੇ ਗੇਮ 'ਚ ਪਿਛੜਨ ਦੇ ਬਾਅਦ 19-21, 21-14, 21-11 ਨਾਲ ਜਿੱਤ ਦਰਜ ਕੀਤੀ।


Related News