ਐੱਨ. ਡੀ. ਟੀ. ਐੱਲ. ਦੀ ਮੁਅੱਤਲੀ ਵਿਰੁੱਧ ਅਪੀਲ ਕਰੇਗਾ ਭਾਰਤ

Saturday, Aug 24, 2019 - 11:46 PM (IST)

ਐੱਨ. ਡੀ. ਟੀ. ਐੱਲ. ਦੀ ਮੁਅੱਤਲੀ ਵਿਰੁੱਧ ਅਪੀਲ ਕਰੇਗਾ ਭਾਰਤ

ਨਵੀਂ ਦਿੱਲੀ- ਭਾਰਤ ਨੈਸ਼ਨਲ ਡੋਪ ਟੈਸਟਿੰਗ ਲੈਬ (ਐੱਨ. ਡੀ. ਟੀ. ਐੱਲ.) ਨੂੰ 6 ਮਹੀਨਿਆਂ ਲਈ ਸਸਪੈਂਡ ਕਰਨ ਦੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਫੈਸਲੇ ਵਿਰੁੱਧ ਅਪੀਲ ਕਰੇਗਾ। ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ ਮੁਅੱਤਲੀ ਨੂੰ ਮੰਦਭਾਗਾ ਦੱਸਿਆ ਹੈ ਤੇ ਕਿਹਾ ਕਿ ਇਸ ਮੁਅੱਤਲੀ ਵਿਰੁੱਧ ਅਪੀਲ ਕੀਤੀ ਜਾਵੇਗੀ ਤੇ ਅਪੀਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।
ਵਾਡਾ ਨੇ ਜਾਂਚ ਦੌਰਾਨ ਐੱਨ. ਡੀ. ਟੀ. ਐੱਲ. ਦੀਆਂ ਲੈਬਾਰਟਰੀਆਂ ਨੂੰ ਤੈਅ ਕੌਮਾਂਤਰੀ ਮਾਪਦੰਡਾਂ ਅਨੁਸਾਰ ਨਾ ਪਾਏ ਜਾਣ 'ਤੇ ਉਨ੍ਹਾਂ ਨੂੰ 6 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ। ਵਾਡਾ ਦੇ ਇਸ ਫੈਸਲੇ ਵਿਰੁੱਧ ਐੱਨ. ਡੀ. ਟੀ. ਐੱਲ. ਅਗਲੇ 21 ਦਿਨਾਂ ਵਿਚ ਸਪੋਰਟਸ ਆਰਬੀਟੇਸ਼ਨ ਕੋਰਟ ਵਿਚ ਅਪੀਲ ਕਰ ਸਕਦਾ ਹੈ। ਐੱਨ. ਡੀ. ਟੀ. ਐੱਲ. ਦੇਸ਼ ਦੀ ਇਕਲੌਤੀ ਅਜਿਹੀ ਲੈਬਾਰਟਰੀ ਹੈ, ਜਿਹੜੀ ਡੋਪ ਟੈਸਟ ਕਰਦੀ ਹੈ। ਵਾਡਾ ਦਾ ਕਹਿਣਾ ਹੈ ਕਿ ਐੱਨ. ਡੀ. ਟੀ. ਐੱਲ. ਦੇ ਨਮੂਨੇ ਵਿਸ਼ਲੇਸ਼ਣ ਦੇ ਤਰੀਕੇ ਸਟੀਕ ਨਹੀਂ ਸਨ। ਇਹ ਮੁਅੱਤਲੀ 20 ਅਗਸਤ ਤੋਂ ਪ੍ਰਭਾਵੀ ਹੋ ਗਈ ਹੈ ਤੇ ਐੱਨ. ਡੀ. ਟੀ. ਐੱਲ. ਹੁਣ ਕਿਸੇ ਤਰ੍ਹਾਂ ਦੀ ਡੋਪਿੰਗ ਰੋਕੂ ਗਤੀਵਿਧੀ ਵਿਚ ਸ਼ਾਮਲ ਨਹੀਂ ਹੋ ਸਕੇਗੀ।


author

Gurdeep Singh

Content Editor

Related News